# https://khojnama.com > ਖੋਜਨਾਮਾ (ਅੰਤਰ-ਰਾਸ਼ਟਰੀ ਪੰਜਾਬੀ ਪੀਅਰ ਰੀਵਿਊਡ/ਰੈਫ਼ਰੀਡ ਸਾਹਿਤਕ ਅਤੇ ਖੋਜ ਜਰਨਲ) ## Posts - [](https://khojnama.com/28135-2/): ਲੇਖਕਾਂ ਨਾਲ ਸੰਵਾਦ : ਕਿਛੁ ਸੁਣੀਐ ਕਿਛੁ ਕਹੀਐ ਸਮੀਖਿਅਕ ਪ੍ਰੋ. ਨਵਸੰਗੀਤ ਸਿੰਘ  ਡਾ. ਜਸਵਿੰਦਰ ਕੌਰ ਬਿੰਦਰਾ ਨੇ ਐਮਏ (ਪੋਲ. ਸਾਇੰਸ ਅਤੇ ਪੰਜਾਬੀ) ਅਤੇ ਪੀਐਚਡੀ ਕਰਕੇ ਕੁਝ ਸਮਾਂ ਦਿੱਲੀ ਯੂਨੀਵਰਸਿਟੀ ਅਤੇ ਗੁਰੂ ਨਾਨਕ ਖਾਲਸਾ ਕਾਲਜ ਵਿੱਚ ਨੌਕਰੀ ਕੀਤੀ। ਉਹਨੇ ਆਲੋਚਨਾ ਦੇ ਖੇਤਰ ਵਿੱਚ ਵਧੀਆ ਕੰਮ ਕੀਤਾ ਹੈ, ਜਿਸ ਵਿੱਚ ਉਹਦੀਆਂ 6 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਪੰਜਾਬੀ ਤੋਂ ਹਿੰਦੀ ਅਤੇ ਹਿੰਦੀ ਤੋਂ ਪੰਜਾਬੀ ਵਿੱਚ ਅਨੁਵਾਦ ਦੀਆਂ 6 ਪੁਸਤਕਾਂ ਛਪ ਚੁੱਕੀਆਂ ਹਨ। ਪ੍ਰੋ. ਪੂਰਨ ਸਿੰਘ, ਪੀਲੂ ਅਤੇ ਕੁਝ ਹੋਰ ਕਿਤਾਬਾਂ ਦੀ ਉਹਨੇ ਸੰਪਾਦਨਾ ਕੀਤੀ ਹੈ। ਸਾਹਿਤਯਸ਼ਿਲਾ ਪ੍ਰਕਾਸ਼ਨ ਦਿੱਲੀ ਨੇ ਇਸੇ ਵਰ੍ਹੇ ਡਾ. ਬਿੰਦਰਾ ਦੀ ਸਾਹਿਤਕ ਮੁਲਾਕਾਤਾਂ ਦੀ ਪੁਸਤਕ ‘ਕਿਛੁ ਸੁਣੀਐ ਕਿਛੁ ਕਹੀਐ’ […] - [ਪੁਸਤਕ ਸਮੀਖਿਆ](https://khojnama.com/27971-2/): ਛੰਦਾਬੰਦੀ ਬਾਰੇ ਮਹੱਤਵਪੂਰਣ ਪੁਸਤਕ : ਛੰਦ ਬੁਖਾਰੀ ਸਮੀਖਿਅਕ- ਪ੍ਰੋ. ਨਵ ਸੰਗੀਤ ਸਿੰਘ ਜ਼ਿਲਾ ਮਾਨਸਾ ਵਿੱਚ ਦਰਸ਼ਨ ਸਿੰਘ ਨਾਂ ਦੇ ਪੰਜ ਵਿਅਕਤੀ ਚਰਚਿਤ ਹਨ – ਦਰਸ਼ਨ ਸਿੰਘ ਢਿੱਲੋਂ, ਦਰਸ਼ਨ ਸਿੰਘ ਭੰਮੇ, ਦਰਸ਼ਨ ਜੋਗਾ, ਪ੍ਰਿੰਸੀਪਲ ਦਰਸ਼ਨ ਸਿੰਘ ਅਤੇ ਦਰਸ਼ਨ ਸਿੰਘ ਬਰੇਟਾ। ਇਨ੍ਹਾਂ ‘ਚੋਂ ਦਰਸ਼ਨ ਸਿੰਘ ਭੰਮੇ ਦਾ ਵੱਖਰਾ ਰੰਗ ਹੈ। ਉਹ ਭਾਵੇਂ ਮੂਲ ਤੌਰ ਤੇ ਮਾਨਸਾ ਜ਼ਿਲ੍ਹੇ (ਪਿੰਡ ਭੰਮੇ) ਨਾਲ ਸੰਬੰਧਿਤ ਹੈ ਪਰ ਹੁਣ ਲੰਮੇ ਸਮੇਂ ਤੋਂ ਗੁਰੂ ਕੀ ਕਾਸ਼ੀ, ਤਲਵੰਡੀ ਸਾਬੋ, ਦਮਦਮਾ ਸਾਹਿਬ (ਜ਼ਿਲ੍ਹਾ ਬਠਿੰਡਾ) ਦਾ ਵਾਸੀ ਹੈ। ਮਾਲਵੇ ਵਿੱਚ ਕਵੀਸ਼ਰੀ ਦੇ ਥੰਮ੍ਹ ਵਜੋਂ ਜਾਣੇ ਜਾਂਦੇ ਦਰਸ਼ਨ ਸਿੰਘ ਭੰਮੇ ਨੂੰ ਕਾਵਿ ਨਿਯਮਾਂ ਦੀ ਬਰੀਕ ਸੋਝੀ ਹੈ। ਸਿਹਤ ਵਿਭਾਗ ‘ਚੋਂ ਸੇਵਾਮੁਕਤ ਹੋਏ […] - [ਪੁਸਤਕ ਸਮੀਖਿਆ](https://khojnama.com/27831-2/): ਅਰਤਿੰਦਰ ਸੰਧੂ ਦੀ ‘ਬਿਸਾਤ’ ‘ਤੇ ਥਿਰਕਦੀਆਂ ਕਾਵਿ ਗੋਟੀਆਂ ਲੇਖਿਕਾ:-ਅਰਤਿੰਦਰ ਸੰਧੂ ਸਮੀਖਿਅਕ:- ਰਵਿੰਦਰ ਸਿੰਘ ਸੋਢੀ ਅਰਤਿੰਦਰ ਸੰਧੂ ਪੰਜਾਬੀ ਕਾਵਿ ਜਗਤ ਦੀ ਚਰਚਿਤ ਹਸਤਾਖਰ ਹੈ। ਕਵਿਤਾ ਤੋਂ ਇਲਾਵਾ ਉਹ ਵਾਰਤਕ, ਅਨੁਵਾਦ ਅਤੇ ਸੰਪਾਦਨ ਦੇ ਖੇਤਰ ਵਿਚ ਵੀ ਵਿਸ਼ੇਸ਼ ਮੁਕਾਮ ਰੱਖਦੀ ਹੈ। ਸਰੋਦੀ ਕਾਵਿ ਅਤੇ ਖੁੱਲ੍ਹੀ ਕਵਿਤਾ ਦੋਹਾਂ ਖੇਤਰਾਂ ਵਿਚ ਉਸਦੀ ਮੁਹਾਰਤ ਹੈ। ਹੁਣ ਤੱਕ ਉਸਦੇ 13 ਕਾਵਿ ਸੰਗ੍ਰਿਹ ਪ੍ਰਕਾਸ਼ਿਤ ਹੋ ਚੁੱਕੇ ਹਨ। ‘ਬਿਸਾਤ’ ਉਸਦਾ 14 ਵਾਂ ਸੰਗ੍ਰਿਹ ਹੈ, ਜਿਸ ਵਿਚ 44 ਕਵਿਤਾਵਾਂ ਹਨ। ਅਰਤਿੰਦਰ ਨੇ ਆਪਣੀ ਪੁਸਤਕ ਦਾ ਨਾਮਕਰਨ ‘ਬਿਸਾਤ’ ਕੀਤਾ ਹੈ, ਇਸ ਲਈ ਉਸਦੀ ਇਸ ਕਿਤਾਬ ਵਿਚ ਦਰਜ਼ ਰਚਨਾਵਾਂ ਨੂੰ ਮੈਂ ਕਵਿਤਾਵਾਂ ਦੀ ਥਾਂ ਬਿਸਾਤ ‘ਤੇ ਫੈਲੀਆਂ ਰੰਗ ਬਰੰਗੀਆਂ ਗੋਟੀਆਂ ਕਹਾਂਗਾ। […] - [ਅਨੁਵਾਦ ਕਲਾ ਦੀ ਬਿਹਤਰੀਨ ਪੇਸ਼ਕਾਰੀ : ਮਾਲਵਾ (ਰੂਸੀ ਨਾਵਲ)](https://khojnama.com/%e0%a8%85%e0%a8%a8%e0%a9%81%e0%a8%b5%e0%a8%be%e0%a8%a6-%e0%a8%95%e0%a8%b2%e0%a8%be-%e0%a8%a6%e0%a9%80-%e0%a8%ac%e0%a8%bf%e0%a8%b9%e0%a8%a4%e0%a8%b0%e0%a9%80%e0%a8%a8-%e0%a8%aa%e0%a9%87%e0%a8%b8/): ਮੂਲ ਲੇਖਕ-ਮੈਕਸਿਮ ਗੋਰਕੀ ਅਨੁਵਾਦਕ-ਪ੍ਰੋ. ਨਵ ਸੰਗੀਤ ਸਿੰਘ ਸਮੀਖਿਅਕ-ਰਵਿੰਦਰ ਸਿੰਘ ਸੋਢੀ    ਵਰਤਮਾਨ ਸਮੇਂ ਵਿਚ ਪੰਜਾਬੀ ਸਾਹਿਤ ਦੀ ਇਕ ਅਜਿਹੀ ਨਾਮਵਰ ਸਖ਼ਸ਼ੀਅਤ ਹੈ ਪ੍ਰੋ. ਨਵ ਸੰਗੀਤ ਸਿੰਘ, ਜਿਸ ਦੀਆਂ ਮੌਲਿਕ ਅਤੇ ਅਨੁਵਾਦ ਕੀਤੀਆਂ ਰਚਨਾਵਾਂ ਰੋਜ਼ਾਨਾ ਹੀ ਦੇਸ-ਵਿਦੇਸ਼ ਦੇ ਨਾਮਵਰ ਅਖ਼ਬਾਰਾਂ, ਮੈਗਜ਼ੀਨ ਅਤੇ ਆਨਲਾਈਨ ਪੇਪਰਾਂ ਦਾ ਸ਼ਿੰਗਾਰ ਬਣਦੀਆਂ ਹਨ। ਕਈ ਲੇਖਕਾਂ ਨੂੰ ਸ਼ਿਕਾਇਤ ਹੀ ਰਹਿੰਦੀ ਹੈ ਕਿ ਪੰਜਾਬੀ ਅਖ਼ਬਾਰ ਜਾਂ ਮੈਗਜ਼ੀਨ ਉਹਨਾਂ ਦੀਆਂ ਰਚਨਾਵਾਂ ਨੂੰ ਗੌਲਦੇ ਹੀ ਨਹੀਂ, ਉਥੇ ਨਵ ਸੰਗੀਤ ਇਸ ਗੱਲ ਦਾ ਗਿਲਾ ਕਰਦਾ ਹੈ ਕਿ ਉਹ ਪੰਜਾਬੀ ਅਤੇ ਹਿੰਦੀ ਅਖ਼ਬਾਰਾਂ, ਮੈਗਜ਼ੀਨਾਂ ਵੱਲੋਂ ਰਚਨਾਵਾਂ ਭੇਜਣ ਦੀ ਲਗਾਤਾਰ ਮੰਗ ਨੂੰ ਪੂਰਾ ਨਹੀਂ ਕਰ ਸਕਦਾ।    ਅੱਜ ਮੈਂ ਉਸ ਦੇ ਮੌਲਿਕ ਸਾਹਿਤ […] - [ਦੋਹਰਾ ਕਿਰਦਾਰ](https://khojnama.com/%e0%a8%a6%e0%a9%8b%e0%a8%b9%e0%a8%b0%e0%a8%be-%e0%a8%95%e0%a8%bf%e0%a8%b0%e0%a8%a6%e0%a8%be%e0%a8%b0/): ਲੇਖਕ:-ਲਖਵਿੰਦਰ ਸਿੰਘ ਬਾਜਵਾ ਝੂਠ ਸਵਾਰਥ ਅੰਦਰ ਸਾਰਾ, ਉਲਝ ਗਿਆ ਸੰਸਾਰ ਓ ਯਾਰ।ਹਰ ਬੰਦਾ ਹੀ ਪਿਆ ਨਿਭਾਉਂਦਾ, ਹੈ ਦੋਹਰਾ ਕਿਰਦਾਰ ਓ ਯਾਰ। ਦੂਜੇ ਘਰ ਦੀ ਇੱਜ਼ਤ ਖਾਤਰ, ਹੋਰ ਮਾਪਦੰਡ ਵਰਤ ਰਿਹੈ ਹੈ,ਆਪਣੇ ਵਾਰੀ ਅਸਲੀ ਐਨਕ, ਲੈਂਦੇ ਫੇਰ ਉਤਾਰ ਓ ਯਾਰ। ਮੇਰੀ ਧੀ ਹੀ ਧੀ ਹੈ ਲੋਕੋ, ਹੋਰ ਸਭਸ ਦੀਆਂ ਹੀਰਾਂ ਨੇ,ਲਾਲਾਂ ਸੁੱਟਣ ਬਹਿ ਜਾਂਦੈ ਝੱਟ, ਵੇਖ ਬੇਗਾਨੀ ਨਾਰ ਓ ਯਾਰ। ਚੁੱਪ ਚੁਪੀਤੇ ਦਫ਼ਤਰ ਅੰਦਰ, ਭੇਟਾ ਦੇਂਦਾ ਲੈਂਦੈ ਹੈ,ਰਿਸ਼ਵਤ ਮਹਾਂ ਕਲੰਕ ਆਖ ਕੇ, ਜੋ ਕਰਦੈ ਪ੍ਰਚਾਰ ਓ ਯਾਰ। ਕਾਮ ਕਰੋਧ ਕਾਇਆ ਕੋ ਗਾਲੇ, ਪੜ੍ਹ ਤੜਕੇ ਗੁਰਬਾਣੀ ਨੂੰ,ਰਾਤੀਂ ਜਿਸਮ ਖਰੀਦਣ ਜਾਂਦੈ, ਫਿਰ ਉਹ ਲਾਲ ਬਜ਼ਾਰ ਓ ਯਾਰ। ਮੰਦਰ ਦੀਆਂ ਬਰੂਹਾਂ ਅੱਗੇ, ਧਰ ਆਉਂਦੈ […] - [ਪੁਸਤਕ ਸਮੀਖਿਆ](https://khojnama.com/%e0%a8%aa%e0%a9%81%e0%a8%b8%e0%a8%a4%e0%a8%95-%e0%a8%b8%e0%a8%ae%e0%a9%80%e0%a8%96%e0%a8%bf%e0%a8%86/): ਮਾਨਵ-ਕਲਿਆਣ ਦੀ ਦਸਤਕ ‘ਮਿੱਟੀ ਕਰੇ ਸੁਆਲ’ ਸਮੀਖਿਅਕ:- ਪ੍ਰੋ. ਨਵ ਸੰਗੀਤ ਸਿੰਘ     ਸੁਰਜੀਤ ਸਿੰਘ ਸਿਰੜੀ ਗੈਰ-ਪੰਜਾਬੀ ਰਾਜ ਵਿੱਚ ਅੰਕਾਂ ਦੀ ਸਿੱਖਿਆ ਦਿੰਦਾ ਹੋਇਆ ਮਾਂ-ਬੋਲੀ ਦਾ ਪਰਚਮ ਲਹਿਰਾ ਰਿਹਾ ਹੈ। ਉਹਦਾ ਅਧਿਆਪਨ ਕਾਰਜ ਅਤੇ ਲੇਖਨ ਯੁਗਮ ਵਿਰੋਧਤਾ ਦੇ ਬਾਵਜੂਦ ਸਹਿਜ-ਸਾਮੰਜਸ ਬਣਾਈ ਬੈਠੇ ਹਨ। ਕਿੱਤੇ ਵਜੋਂ ਉਹ ਸਕੂਲੀ ਵਿਦਿਆਰਥੀਆਂ ਨੂੰ ਹਿਸਾਬ ਦੇ ਫਾਰਮੂਲੇ ਸਮਝਾਉਂਦਾ ਹੈ ਪਰ ਸਵੈ-ਪ੍ਰਗਟਾਵੇ ਲਈ ਕਾਵਿ ਸੰਵੇਦਨਾ ਉਹਦੀ ਪਰਵਾਜ਼ ਨੂੰ ਠੁੰਮਣਾ ਦਿੰਦੀ ਹੈ। ‘ਮੱਥੇ ਸੂਰਜ ਧਰ ਰੱਖਿਆ ਏ’ (ਕਾਵਿ ਸੰਗ੍ਰਹਿ, 2017) ਅਤੇ ‘ਕੁੰਭ ‘ਚ ਛੁਟੀਆਂ ਔਰਤਾਂ’ (ਕਾਵਿ ਅਨੁਵਾਦ, 2024) ਤੋਂ ਬਿਨਾਂ ਉਹਨੇ ਸਾਹਿਤਕ ਪੱਤ੍ਰਿਕਾਵਾਂ ਵਿੱਚ ਆਪਣੀ ਜ਼ਿਕਰਯੋਗ ਹਾਜ਼ਰੀ ਲੁਆਈ ਹੈ।  ‘ਮਿੱਟੀ ਕਰੇ ਸੁਆਲ’ (ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ, ਪੰਨੇ 128, ਮੁੱਲ […] - [ਉਡੀਕ (ਮਿੰਨੀ ਕਹਾਣੀ)](https://khojnama.com/%e0%a8%89%e0%a8%a1%e0%a9%80%e0%a8%95-%e0%a8%ae%e0%a8%bf%e0%a9%b0%e0%a8%a8%e0%a9%80-%e0%a8%95%e0%a8%b9%e0%a8%be%e0%a8%a3%e0%a9%80/): ਲੇਖਕ-ਰੀਨੂ ਕੌਰ ਸੁਖਦੀਪ ਸਵੇਰੇ ਸਵੇਰੇ ਬੜੇ ਹੀ ਚਾਅ ਨਾਲ ਆਪਣਾ ਸਾਮਾਨ ਪੈਕ ਕਰਦਾ ਹੋਇਆ ਮਨ ਹੀ ਮਨ ਆਪਣੀ ਪਤਨੀ ਤੇ ਬੱਚਿਆਂ ਬਾਰੇ ਸੋਚ ਕੇ ਮੁਸਕਰਾ ਰਿਹਾ ਸੀ। ਉਸਨੇ ਅੱਜ ਕਈ ਦਿਨਾਂ ਬਾਅਦ ਘਰ ਪਰਤਣਾ ਸੀ। ਦੂਰ ਡਿਊਟੀ ਹੋਣ ਕਾਰਨ ਉਸਦਾ ਰੋਜ਼ਾਨਾ ਘਰ ਆਉਣਾ ਅਸੰਭਵ ਸੀ।“ਮੰਮੀ,ਪਾਪਾ ਕਦੋਂ ਆਉਣਗੇ?”ਫ਼ੋਨ ਤੇ ਬੱਚਿਆਂ ਦੇ ਇਹ ਬੋਲ ਸੁਣ ਉਸ ਦਾ ਮਨ ਹੋਰ ਤਰਲੋ ਮੱਛੀ ਹੋਣ ਲੱਗਾ।ਘਰ ਪਹੁੰਚਦਿਆਂ ਹੀ ਜਦ ਬੱਚਿਆਂ ਨੂੰ ਦਰਵਾਜੇ ਤੇ ਖੜ੍ਹੇ ਉਡੀਕਦੇ ਦੇਖਿਆ ਤਾਂ ਸੁਖਦੀਪ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਉਸ ਨੇ ਦੋਵੇਂ ਬੱਚਿਆਂ ਨੂੰ ਕਲਾਵੇ ਵਿੱਚ ਲੈਣ ਲਈ ਜਿਉਂ ਹੀ ਬਾਹਾਂ ਫੈਲਾਈਆਂ ਤਾਂ ਬੱਚੇ ਸੁਖਦੀਪ ਹੱਥੋਂ ਫ਼ੋਨ ਖੋਹ ਕਮਰੇ […] - [ਕਵਿਤਾ - ਅਦਭੁੱਤ](https://khojnama.com/%e0%a8%95%e0%a8%b5%e0%a8%bf%e0%a8%a4%e0%a8%be-%e0%a8%85%e0%a8%a6%e0%a8%ad%e0%a9%81%e0%a9%b1%e0%a8%a4/): ਕਵਿਤਰੀ – ਜਸ ਬੁੱਟਰ ਕਿੰਨਾ ਅਦਭੁੱਤ ਐ  ਇੱਕ ਬੰਦਰ ਤੋਂ ਇਨਸਾਨ ਬਣ ਜਾਣਾ ਅੱਗ ਖੋਜਣਾ ,ਪਹੀਏ ਬਣਾਉਣਾ ਨਵੀਆਂ ਸਭਿਅਤਾਵਾਂ ਸਿਰਜ  ਲੈਣਾ ਕਿੰਨਾ ਅਦਭੁੱਤ ਐ  ਮਨੁੱਖਤਾ ਦਾ ਵਿਸਤਾਰ ਹੋਣਾ  ਖੇਤੀ ਕਰਨੀ ,ਘਰ ਵਸਾਉਣਾ  ਜੰਗਲਾ ਤੋਂ ਪਿੰਡ ਬਣਨੇ ਪਿੰਡ ਤੋਂ ਸ਼ਹਿਰ ਵੱਲ ਜਾਣਾ  ਕਿੰਨਾ ਅਦਭੁੱਤ ਐ ਮਸ਼ੀਨਾਂ ਦਾ ਬਣਨਾ ਤਕਨੀਕੀ ਵਿਕਾਸ ਹੋਣਾ ਖੋਜਾਂ ਕਰਨੀਆਂ ,  ਚੰਨ ਤੱਕ ਜਾਣਾ ਦੂਜਾ ਸੰਸਾਰ ਖੋਜਣਾ ਪਰ ਕਿੰਨਾ ਭਿਆਨਕ ਐ ਇਨਸਾਨ ਦਾ ਜਾਨਵਰ ਬਣ ਜਾਣਾ ਇਨਸਾਨੀਅਤ ਦਾ ਮਰ ਜਾਣਾ  ਕਮਜ਼ੋਰ ਨੂੰ ਪ੍ਰਤਾੜਨਾ  ਭ੍ਰਿਸ਼ਟ ਹੋ ਜਾਣਾ  ਕਿੰਨਾ ਸ਼ਰਮਨਾਕ ਐ  ਔਰਤ ਨੂੰ ਵਸਤੂ ਸਮਝ ਲੈਣਾ ਮਰਦ ਨੂੰ ਨਾ ਮਰਦ ਕਹਿ ਦੇਣਾ ਦੁਵਲੰਗੀ ਨੂੰ‌ ਦੁਰਕਾਰ ਦੇਣਾ । - [ਸ਼ਾਇਰ:- ਐੱਮ ਮੁਸਤਫਾ ਰਾਜ (ਲਹਿੰਦਾ ਪੰਜਾਬ)](https://khojnama.com/%e0%a8%b8%e0%a8%bc%e0%a8%be%e0%a8%87%e0%a8%b0-%e0%a8%90%e0%a9%b1%e0%a8%ae-%e0%a8%ae%e0%a9%81%e0%a8%b8%e0%a8%a4%e0%a8%ab%e0%a8%be-%e0%a8%b0%e0%a8%be%e0%a8%9c-%e0%a8%b2%e0%a8%b9%e0%a8%bf%e0%a9%b0/): ਪੰਜਾਬੀ ਗ਼ਜ਼ਲ ਹਾਕਮ ਦੇ ਭਰਵਾਸੇ ਰਹਿ ਗਏਤਾਹੀਓਂ ਖ਼ਾਲੀ ਕਾਸੇ ਰਹਿ ਗਏ ਖਾਸਾਂ ਦੇ ਨੇਂ ਗੁੜ ਵਿੱਚ ਰੰਬੇਆਮਾਂ ਕਾਣ ਦਿਲਾਸੇ ਰਹਿ ਗਏ ਉਹਦੀਆਂ ਰੱਤੀਆਂ ਬਣੀਆਂ ਤੋਲ਼ੇਸਾਡੇ ਤੋਲ਼ੇ ਮਾਸ਼ੇ ਰਹਿ ਗਏ ਇਸ਼ਕ਼ ਹਕੀਕੀ ਔਖਾ ਪੈਂਡਾਇਥੇ ਅੱਛੇ ਖ਼ਾਸੇ ਰਹਿ ਗਏ ਅੰਦਰੋਂ ਟੁੱਟੇ ਭੱਜੇ ਪਏ ਆਂਬਾਹਰੋਂ ਕੂੜੇ ਹਾਸੇ ਰਹਿ ਗਏ ਜਿਹੜੇ ਸਾਕੀ ਕੌਸਰ ਦੇ ਨੇਂਕਰਬਲ ਵਿੱਚ ਪਿਆਸੇ ਰਹਿ ਗਏ ਕਰਬਲ ਵਾਲ਼ੀ ਜੰਗ ਵਿੱਚ ਰਾਜਕੂਫ਼ੀ ਕਿਹੜੇ ਪਾਸੇ ਰਹਿ ਗਏ - [ਉਹ](https://khojnama.com/%e0%a8%89%e0%a8%b9/): ਕਵਿਤਰੀ-ਮਨਪ੍ਰੀਤ ਅਲੀਸ਼ੇਰ ਆਪਾ ਸਾਬਤ ਕਰਨੇ ਖ਼ਾਤਰ ਉਹ ਕੀ-ਕੀ ਨਹੀਂ ਕਰਦਾ ਸੀਸ਼ੀਸ਼ੇ ਵਿਚਲਾ ਬੰਦਾ ਮੇਰੇ ਤੋਂ ਮੈਂ ਉਹਦੇ ਤੋਂ ਡਰਦਾ ਸੀ। ਆਖ਼ਿਰਕਾਰ ਤਹਿ ਫਰੋਲਿਆਂ ਕੁਝ ਵੀ ਤੇ ਨਹੀਂ ਸੀ ਨਿਕਲਣਾ, ਉਹ ਕਿੰਨੀਆਂ ਕਬਰਾਂ ਪੁੱਟਦਾ ਤੇ ਕਿੰਨੀਆਂ ਕਬਰਾਂ ਭਰਦਾ ਸੀ ਉਸਦੀ ਫ਼ਿਤਰਤ ਤੋਂ ਉਸਦਾ ਅਸਲ ਸਾਫ਼-ਸਾਫ਼ ਪਿਆ ਦਿਸਦਾ ਸੀ ਉਹ ਜਦ ਵੀ ਚੁੰਮ ਕੇ ਮੇਰਾ ਮੱਥਾ, ਅੱਖਾਂ ‘ਤੇ ਹੱਥ ਧਰਦਾ ਸੀ ਜੰਗਲ ਜਲ ਗਿਆ ਤੇ ਸਮੁੰਦਰ ਨੂੰ ਕੋਈ ਖ਼ਬਰ ਨਹੀਂ ਉਹ ਹੰਝੂ-ਹਉਂਕੇ ਲੈ ਕੇ ਆਪੇ ‘ਤੇ ਪਿਆ ਵਰ੍ਹਦਾ ਸੀ ਮੇਰੀ ਮੌਤ ਮੇਰਾ ਮਹਿਬੂਬ ਬਰਦਾਸ਼ਤ ਕਿਵੇਂ ਕਰ ਸਕਦਾ ਸੀਜਿਸਦੀ ਖ਼ਹਿਸ਼ ਖ਼ਾਤਰ ਮੈਂ ਕਿੰਨੇ ਵਾਰੀ ਅੰਦਰੋਂ ਅੰਦਰੀ ਮਰਦਾ ਸੀ। ਸਫ਼ਰਾਂ ਵਿਚ ਵੀ ਜਿਹੜਾ ਘਰ […] - [ਕਵਿਤਾ- ਅਹਿਸਾਸ](https://khojnama.com/%e0%a8%95%e0%a8%b5%e0%a8%bf%e0%a8%a4%e0%a8%be-%e0%a8%85%e0%a8%b9%e0%a8%bf%e0%a8%b8%e0%a8%be%e0%a8%b8/): ਕਵਿਤਰੀ- ਜਸ ਬੁੱਟਰ ਕੋਈ ਘੁਟ ਰਿਹਾ ਸੀ  ਬੰਦ ਕਮਰੇ ਦੀ  ਚਾਰ ਦਿਵਾਰੀ ‘ਚ  ਕੋਈ ਫੁੱਟਪਾਥ ‘ਤੇ  ਸਕੂਨ ਨਾਲ ਸੌ ਗਿਆ ਕੋਈ ਛੱਡ ਗਿਆ ਰੋਟੀ  ਮਨ ਚੰਗਾ ਨੀ ਕਹਿ ਕੇ  ਕੋਈ ਕੂੜੇ ਆਲੇ ਢੇਰ ਚੋਂ  ਰੋਟੀ ਲੱਭ ਕੇ ਖੁਸ਼ ਹੋ ਗਿਆ ਜ਼ਿੰਦਗੀ ਤੋਂ ਨਿਰਾਸ਼ ਹੋ ਕੇ  ਕੋਈ ਝੂਲ ਗਿਆ  ਛੱਤ ਦੇ ਪੱਖੇ ਨਾਲ  ਕੋਈ ਭੁੱਖੇ ਢਿੱਡ  ਸੜਕ ਕਿਨਾਰੇ ਬੈਠਾ  ਸਾਹਾਂ ਦੇ ਕੌੜੇ ਘੁੱਟ ਪੀ ਗਿਆ ਉੱਚੇ ਉੱਚੇ ਵਿਦਿਆਲੇ  ਅਦਬ ਆਦਰ ਨਾ  ਸਿਖਾ ਸਕੇ ਕਿਸੇ ਨੂੰ  ਕੋਈ ਰਾਹਾਂ ਦੀ ਧੂੜ ਤੋਂ  ਸਬਕ ਜ਼ਿੰਦਗੀ ਦੇ ਲੈ ਗਿਆ ਕਿਸੇ ਨੇ ਇੱਕ ਸਿਗਰਟ ਉੱਤੇ  ਨੋਟ ਜਲਾਏ ਹਜ਼ਾਰਾਂ ਦੇ  ਕਿਸੇ ਦਾ ਇੱਕ ਰੁਪੀਏ ਪਿੱਛੇ  ਹੱਡ ਹੱਡ […] - [ਕਵਿਤਾ- ਕਿਸਾਨ ਦੇ ਹੱਥ](https://khojnama.com/%e0%a8%95%e0%a8%b5%e0%a8%bf%e0%a8%a4%e0%a8%be-%e0%a8%95%e0%a8%bf%e0%a8%b8%e0%a8%be%e0%a8%a8-%e0%a8%a6%e0%a9%87-%e0%a8%b9%e0%a9%b1%e0%a8%a5/): ਕਵੀ- ਕਿਰਨਪ੍ਰੀਤ ਸਿੰਘ (ਮੋ. 99156-01849) ਕਿਸਾਨ ਦੇ ਹੱਥ ਪਾਟੇ ਮੈਲੇ ਕਾਲੇ ਲਹੂ ਨਾਲ ਲਿਬੜੇ ਜੇ ਦਿਖਦੇ ਨੇ ਸਖਤ ਬਹੁਤ ਕੋਮਲ ਹੁੰਦੇ ਨੇ ਬੀਜ ਫੜਦੇ ਇਸ ਤਰਾਂ ਜਿਓ ਕੋਈ ਦਾਨਿਸ਼ਵਰ ਫੜਦਾ ਹੈ ਕਲਮ ਲਿਖਦਾ ਹੈ ਦਰਸ਼ਨ ਕਵਿਤਾ ਗਜ਼ਲ ਨਜ਼ਮ ਦਾਈ ਰੱਖਦੀ ਏ ਮਾਂ ਦੀ ਗੋਦ ਵਿਚ ਨਵਾ ਜਨਮਿਆ ਬਾਲ ਧਰਤੀ ਦੀ ਗੋਦ ਕੁਦਰਤ ਦੀ ਓਟ ਰੱਖਦੇ ਨੇ ਬੀਜ ਕੁਝ ਇਸ ਤਰਾਂ ਅੱਮੀ ਨਵਾਉਂਦੀ ਏ ਕੇਸ ਗੁੰਦਦੀ ਏ ਵਾਲ ਕਰਦੀ ਏ ਜੂੜਾ ਅੰਮੀ ਦੇ ਹੱਥ ਕੇਸਾਂ ਵਿਚ ਘੁੰਮਦੇ ਚੰਗੇ ਲੱਗਦੇ ਨੇ ਵਾਹੁੰਦੇ ਨੇ ਹੱਲ ਬੀਜਣ ਡਏ ਬੀਜ ਵੱਢਣ ਡਏ ਫਸਲ ਵੰਡਣ ਡਏ ਰੋਟੀ ਦਾਤੇ ਦੇ ਹੱਥ ਫ਼ਸਲਾਂ ਵਿੱਚ ਘੁੰਮਦੇ ਕੁਝ ਇਸ ਤਰਾਂ […] - [ਕਵਿਤਾ-ਬੋਲੋ ਤਾਂ ਸਹੀ](https://khojnama.com/%e0%a8%95%e0%a8%b5%e0%a8%bf%e0%a8%a4%e0%a8%be-%e0%a8%ac%e0%a9%8b%e0%a8%b2%e0%a9%8b-%e0%a8%a4%e0%a8%be%e0%a8%82-%e0%a8%b8%e0%a8%b9%e0%a9%80/): ਕਵੀ:-ਲਵਪ੍ਰੀਤ ਸਿੰਘ (ਮੋ. 98141-18721) ਚੁੱਪ ਕਾਹਤੋਂ ਬੈਠੇ ਹੋ, ਬੋਲੋ ਤਾਂ ਸਹੀ ਮੇਰੇ ਸੰਗ ਆਪਣੇ ਬੁੱਲ੍ਹਾਂ ਵਿੱਚੋਂ, ਦਿਲ ਦੇ ਭੇਦ ਖੋਲ੍ਹੋ ਤਾਂ ਸਹੀ ਆਪਣੀਆਂ ਅਦਾਵਾਂ ਦੇ ਕਹਿਰ ਨਾਲ, ਮੇਰੀਆਂ ਅੱਖੀਆਂ ਵਿੱਚ ਹੁਸਨਾਂ ਦਾ ਜ਼ਹਿਰ ਘੋਲੋ ਤਾਂ ਸਹੀ ਇਹ ਗਮਗੀਨ ਅਜਿਹੀ ਚੁੱਪ ਵਿੱਚ ਉੱਤੋਂ ਬਸੰਤ ਅਜਿਹੀ ਰੁੱਤ ਵਿੱਚ ਸਰੋਂ ਫੁੱਲੇ ਰੰਗਾਂ ਵਾਂਗ ਪੀਲੇ ਪੀਲੇ ਪੱਤਿਆਂ ਦੀ ਦਾਸਤਾਨ ਫੋਲ੍ਹੋ ਤਾਂ ਸਹੀ ਚੁੱਪ ਕਾਹਤੋਂ ਬੈਠੇ ਹੋ ਬੋਲੋ ਤਾਂ ਸਹੀ ਲੰਮੀ ਗੁੱਤ ਸੱਪ ਵਾਂਗ ਸਿਰਾਟੇ ਪਈ ਮਾਰਦੀ ਟੁੱਟੀ ਹੋਈ ਨਹਿਰ ਵਾਂਗ ਸੀਨਿਆਂ ਨੂੰ ਪਾੜ ਦੀ ਤਿੱਖੀ ਅਜਿਹੀ ਨਜ਼ਰ ਤੇਰੀ, ਆਸ਼ਕਾਂ ਨੂੰ ਠਾਰਦੀ ਬਿਰਹਾ ਦੇ ਪੁਜਾਰੀਆਂ ਨੂੰ ਸ਼ਿਵ ਵਾਂਗ ਤਾੜਦੀ ਮੈਂ ਕਿਹਾ ਸੁੱਤੇ ਹੋਏ ਆਸ਼ਕਾਂ ਨੂੰ […] - [ਬਨਵਾਸ](https://khojnama.com/%e0%a8%ac%e0%a8%a8%e0%a8%b5%e0%a8%be%e0%a8%b8/): ਲੇਖਕ- ਸੁਖਜੀਤ ਕੌਰ ਚੀਮਾ, ਮੋਬਾ. 98771-01405 ‘ਬਨਵਾਸ’ ਕੇਵਲ ਰਾਮ ਨੇ        ਨਹੀਂ ਮੇਰੀ ਮਾਂ ਨੇ   ਖੁਦ ਪੰਜਵੀਂ ਪਾਸ ਤੋਂ ਮੈਨੂੰ ਪੰਦ੍ਰਹਵੀਂ ਪੜਾਉਣ ਤੱਕ ! ਮੇਰੀ ਦਾਦੀ ਨੇ  ਸਾਰੀ ਉਮਰ ਗਾਲ਼ਾਂ ਖਾਣ ਤੋਂ ਉਸ ਵੈਰੀ ਦੇ ਮਰਨ ਤੱਕ ! ਮੇਰੀ ਦਾਦੀ ਦੀ ਜਾਈ ਨੇ  ਸਾਲਾ ਬੱਧੀ ਪੇਕੇ ਭੁੱਲ ਵਿਸਾਰ ਕੇ ਸੁਹਰਿਆਂ ਦੇ ਮੇਚ ਦੀ ਹੋਣ ਤੱਕ ! ਮੇਰੇ ਵਰਗੀਆਂ ਨੇ  ਸੁਪਨਿਆਂ ਦੇ ਚੂੜੇ ਪਾ ਉਹਨਾਂ ਵਿੱਚ ਦਰਦਾਂ ਨੂੰ ਛਣਕਾਉਣ ਤੱਕ ! ਕਈ ਮੇਰੇ ਤੋਂ ਵੱਡੀਆਂ ਨੇ  ਕੇਵਲ ਆਪਣੇ ਕੁੱਖੋਂ ਜਾਇਆਂ ਲਈ ਨਰਕਾਂ ਜਿਹੀ ਥਾਂ ਤੇ ਉਮਰਾਂ ਹੰਡਾਉਣ ਤੱਕ ! ਕੱਟਿਆ ਹੈ ‘ਬਨਵਾਸ’। ‘ਬਨਵਾਸ’ ਕੇਵਲ ਚੌਦਾਂ ਸਾਲਾਂ ਦਾ ਨਹੀਂ ਹੁੰਦਾ ਦਹਾਕਿਆਂ ਦਾ ਹੁੰਦਾ […] - [ਭੁੱਖੇ ਸਾਧੂ](https://khojnama.com/%e0%a8%ad%e0%a9%81%e0%a9%b1%e0%a8%96%e0%a9%87-%e0%a8%b8%e0%a8%be%e0%a8%a7%e0%a9%82/): ਲੇਖਕ-ਕਿਰਨਪ੍ਰੀਤ ਸਿੰਘ, ਮੋਬਾ. 99156-01849 ਕਿੰਨੀ ਭੁੱਖ ਤਿਖੇਰੀ ਹੋਣੀ ਕਿੰਨੇ ਪੰਧ ਪਿਆਸੇ ਹੋਣੇ  ਕਿੰਨੀਆਂ ਰਾਤਾਂ ਭਰਮਣ ਭਟਕੇ  ਕਿੱਡੇ ਸਿਦਕ ਦਿਲਾਸੇ ਹੋਣੇ  ਕਿੰਨੀ ਭੁੱਖ…….  ਜੁਗਾਂ ਜੁਗਾਂਤਰ ਗੋਰਖ ਧੰਧੇ  ਮਾਲਾ ਤਸਬੀ ਸਾਸ ਚੜਾਉਣੇ  ਕਲੀ ਕਲੰਦਰ ਮਸਜਿਦ ਮੰਦਰ  ਰਿਧੀਆਂ ਸਿੱਧੀਆਂ ਹੈਨ ਖਿਡੌਣੇ  ਕਿੰਨੇ ਰੂਪ ਕਿਆਸੇ ਹੋਣੇ।  ਕਿੰਨੀ ਭੁੱਖ…….  ਇਸ਼ਕ ਨੇ ਜੋਗੀ ਕਰਕੇ ਛੱਡੇ  ਜੋਗ ਤੋਂ ਵੱਡੀ ਹੀਰ ਪਿਆਰੀ  ਪੰਧ ਬਾਹਰ ਦੇ ਮੁੱਕ ਮੁਕਾਕੇ  ਸਿਆਲਾਂ ਦੇ ਵੱਲ ਕਰ ਤਿਆਰੀ  ਕੈਦੋਂ ਹੱਥ ਗੰਡਾਸੇ ਹੋਣੇ ਕਿੰਨੀ ਭੁੱਖ…….  ਮਿਟ ਜਾਂਦੀ ਭੁੱਖ ਧੁੰਧ ਹਨੇਰਾ  ਖੁਦ ਵਰਤਾਵਾ ਆਪ ਜੇ ਹੋਵੇ  ਮਨ ਜਿੱਤ ਕੇ ਜਗਜੀਤ ਹੋਵੰਦੇ ਵਿਚ ਪਰਸ਼ਾਦੇ ਜਾਪ ਜੇ ਹੋਵੇ  ਹਿਰਦੇ ਗੁਰੂ ਤਰਾਸ਼ੇ ਹੋਣੇ ਕਿੰਨੀ ਭੁੱਖ ਤਿਖੇਰੀ ਹੋਣੀ  ਕਿੰਨੇ ਪੰਧ […] - [ਵਿਸ਼ਵ ਪ੍ਰਸਿੱਧ ਰੂਸੀ ਲੇਖਕ:- ਲੀਓ ਟਾਲਸਟਾਏ](https://khojnama.com/%e0%a8%b5%e0%a8%bf%e0%a8%b8%e0%a8%bc%e0%a8%b5-%e0%a8%aa%e0%a9%8d%e0%a8%b0%e0%a8%b8%e0%a8%bf%e0%a9%b1%e0%a8%a7-%e0%a8%b0%e0%a9%82%e0%a8%b8%e0%a9%80-%e0%a8%b2%e0%a9%87%e0%a8%96%e0%a8%95-%e0%a8%b2/): ਮਿੰਨੀ ਕਹਾਣੀ: ਪੇਂਡੂ ਦੀ ਅਕਲ ਮੂਲ ਲੇਖਕ: ਲੀਓ ਟਾਲਸਟਾਏ, ਪੰਜਾਬੀ ਅਨੁਵਾਦ: ਪ੍ਰੋ. ਨਵ ਸੰਗੀਤ ਸਿੰਘ ਇੱਕ ਸ਼ਹਿਰ ਦੇ ਚੌਰਾਹੇ ਤੇ ਇੱਕ ਵੱਡਾ ਸਾਰਾ ਪੱਥਰ ਪਿਆ ਸੀ। ਇਹ ਪੱਥਰ ਐਨਾ ਵੱਡਾ ਸੀ ਕਿ ਆਵਾਜਾਈ ਵਿੱਚ ਵਿਘਨ ਪਾਉਂਦਾ ਸੀ। ਉਸ ਪੱਥਰ ਨੂੰ ਹਟਾਉਣ ਲਈ ਇੰਜੀਨੀਅਰਾਂ ਨੂੰ ਸੱਦਿਆ ਗਿਆ ਅਤੇ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਸ ਪੱਥਰ ਨੂੰ ਕਿਵੇਂ ਹਟਾਇਆ ਜਾਵੇ ਤੇ ਇਸਨੂੰ ਹਟਾਉਣ ਵਿੱਚ ਕਿੰਨਾ ਖਰਚਾ ਆਵੇਗਾ।  ਇੱਕ ਇੰਜੀਨੀਅਰ ਨੇ ਕਿਹਾ ਕਿ ਇਸ ਪੱਥਰ ਦੇ ਟੁੱਕੜੇ ਕਰਨੇ ਪੈਣਗੇ ਅਤੇ ਉਨ੍ਹਾਂ ਟੁਕੜਿਆਂ ਨੂੰ ਗੱਡੀ ਜਾਂ ਠੇਲੇ ਵਿੱਚ ਲੱਦ ਕੇ ਲਿਜਾਣਾ ਪਵੇਗਾ। ਇਸ ‘ਤੇ ਕਰੀਬ ਅੱਠ ਹਜ਼ਾਰ ਰੁਪਏ ਦਾ ਖਰਚਾ ਹੋਵੇਗਾ। ਦੂਜੇ ਇੰਜੀਨੀਅਰ ਨੇ […] - [ਵਿਸ਼ਵ ਪ੍ਰਸਿੱਧ ਰੂਸੀ ਲੇਖਕ:- ਲੀਓ ਟਾਲਸਟਾਏ](https://khojnama.com/%e0%a8%9f%e0%a8%be%e0%a8%b2%e0%a8%b8%e0%a8%9f%e0%a8%be%e0%a8%8f/): ਮਿੰਨੀ ਕਹਾਣੀ ‘ਲਾਲਚ‘ ਮੂਲ ਲੇਖਕ- ਲੀਓ ਟਾਲਸਟਾਏ, ਪੰਜਾਬੀ ਅਨੁਵਾਦ ਪ੍ਰੋ. ਨਵ ਸੰਗੀਤ ਸਿੰਘ ਇੱਕ ਬੱਚਾ ਉੱਚੀ ਉੱਚੀ ਰੋ ਰਿਹਾ ਸੀ। ਉਹਦੇ ਕੋਲੋਂ ਲੰਘ ਰਹੇ ਇੱਕ ਆਦਮੀ ਨੇ ਪੁੱਛਿਆ, “ਬੇਟਾ, ਤੂੰ ਕਿਉਂ ਰੋ ਰਿਹਾ ਹੈਂ?” ਬੱਚਾ ਰੋਂਦਾ ਹੋਏ ਬੋਲਿਆ, “ਮੇਰਾ ਇੱਕ ਰੁਪਿਆ ਗੁਆਚ ਗਿਆ ਹੈ।” “ਕੋਈ ਗੱਲ ਨਹੀਂ। ਆਹ ਲੈ ਇੱਕ ਰੁਪਿਆ।” ਉਸ ਆਦਮੀ ਨੇ ਬੱਚੇ ਨੂੰ ਰੁਪਿਆ ਦਿੰਦਿਆਂ ਕਿਹਾ।” ਬੱਚੇ ਨੇ ਰੁਪਿਆ ਲੈ ਲਿਆ ਅਤੇ ਫਿਰ ਹੋਰ ਵੀ ਜ਼ੋਰ ਨਾਲ ਰੋਣਾ ਸ਼ੁਰੂ ਕਰ ਦਿੱਤਾ। ਆਦਮੀ ਨੇ ਪੁੱਛਿਆ, “ਹੁਣ ਕੀ ਹੋਇਆ?” ਬੱਚੇ ਨੇ ਡੁਸਕਦੇ ਹੋਏ ਕਿਹਾ, “ਜੇ ਮੇਰਾ ਰੁਪਿਆ ਨਾ ਗੁਆਚਿਆ ਹੁੰਦਾ ਤਾਂ ਹੁਣ ਮੇਰੇ ਕੋਲ ਦੋ ਰੁਪਏ ਹੁੰਦੇ।” - [ਪ੍ਰੋ. ਹਰਪਾਲ ਸਿੰਘ ਪੰਨੂ](https://khojnama.com/%e0%a8%ae%e0%a8%bf%e0%a8%b2%e0%a8%bf%e0%a9%b0%e0%a8%a6-%e0%a8%aa%e0%a9%8d%e0%a8%b0%e0%a8%b8%e0%a8%bc%e0%a8%a8-%e0%a8%aa%e0%a8%b9%e0%a8%bf%e0%a8%b2%e0%a9%80-%e0%a8%b8%e0%a8%a6%e0%a9%80-%e0%a8%88/): ਮਿਲਿੰਦ ਪ੍ਰਸ਼ਨ, ਪਹਿਲੀ ਸਦੀ ਈ. (ਅਨੁ. ਪ੍ਰੋ. ਹਰਪਾਲ ਸਿੰਘ ਪੰਨੂ) ਮਿਲਿੰਦ:- ਗਿਆਨ ਅਤੇ ਵਿੱਦਿਆ ਇਕੋ ਚੀਜ਼ ਦੇ ਦੋ ਨਾਮ ਹਨ ਕਿ ਕੋਈ ਫਰਕ ਹੈ ਭੰਤੇ ਨਾਗਸੇਨ? ਨਾਗਸੇਨ:- ਫਰਕ ਹੈ ਮਹਾਰਾਜ ਬਹੁਤ ਫਰਕ। ਮਿਲਿੰਦ:- ਸਮਝਾਓ ਭਿੱਖੂ। ਨਾਗਸੇਨ:- ਅਖ ਨਮਕ ਦੀ ਡਲੀ ਦੇਖ ਸਕਦੀ ਹੈ ਮਹਾਰਾਜ ਸੁਆਦ ਨਹੀਂ ਚੱਖ ਸਕਦੀ। ਸੁਆਦ ਜੀਭ ਚੱਖੇਗੀ। ਅਸੀਂ ਆਖ ਦਿੰਦੇ ਹਾਂ ਬਲਦ ਗੱਡੇ ਵਿਚ ਦਸ ਮਣ ਨਮਕ ਲਈ ਜਾ ਰਹੇ ਹਨ। ਬਲਦਾਂ ਨੂੰ ਕੋਈ ਪਤਾ ਨਹੀਂ ਮਹਾਰਾਜ ਗੱਡੇ ਵਿਚ ਕੀ ਹੈ। ਉਹ ਤਾਂ ਭਾਰ ਢੋ ਰਹੇ ਹਨ। ਇਕ ਵਾਕ ਜਿਹੜਾ ਜੀਵਨ ਬਦਲ ਦਏ ਗਿਆਨ ਹੈ ਮਹਾਰਾਜ, ਵਿਦਵਾਨ ਵਿੱਦਿਆ ਦਾ ਭਾਰ ਢੋ ਰਹੇ ਹਨ। - [ਪੰਜਾਬੀ ਗ਼ਜ਼ਲ ਦਾ ਧਰੂ ਤਾਰਾ-ਪ੍ਰਿੰਸੀਪਲ ਤਖ਼ਤ ਸਿੰਘ](https://khojnama.com/%e0%a8%aa%e0%a9%b0%e0%a8%9c%e0%a8%be%e0%a8%ac%e0%a9%80-%e0%a8%97%e0%a8%bc%e0%a8%9c%e0%a8%bc%e0%a8%b2-%e0%a8%a6%e0%a8%be-%e0%a8%a7%e0%a8%b0%e0%a9%82-%e0%a8%a4%e0%a8%be%e0%a8%b0%e0%a8%be-%e0%a8%aa/): ਲੇਖਕ ਪ੍ਰੋ. ਗੁਰਭਜਨ ਗਿੱਲ ਪ੍ਰਿੰਸੀਪਲ ਤਖ਼ਤ ਸਿੰਘ ਪੰਜਾਬੀ ਕਾਵਿ ਜਗਤ ਦੇ ਉੱਚ ਦੋਮਾਲੜੇ ਬੁਰਜ ਸਨ। ਗ਼ਜ਼ਲ ਸਾਹਿੱਤ ਵਿੱਚ ਧਰੂ ਤਾਰੇ ਵਾਂਗ ਚਮਕਦੇ। ਪੰਜਾਬੀ ਗ਼ਜ਼ਲ ਨੂੰ ਪੰਜਾਬੀ ਜਾਮਾ ਪਹਿਨਾਉਣ ਵਾਲਿਆਂ ਦੇ ਮੋਢੀ ਸਨ। 15 ਸਤੰਬਰ 1914 ਨੂੰ 50 ਚੱਕ ਈਸੜੂ (ਲਾਇਲਪੁਰ) ‘ਚ ਸ: ਸੁੰਦਰ ਸਿੰਘ ਦੇ ਗ੍ਰਹਿ ਵਿਖੇ ਮਾਤਾ ਜੀ ਹਰਨਾਮ ਕੌਰ ਦੀ ਕੁੱਖੋਂ ਜਨਮੇ ਪ੍ਰਿੰਸੀਪਲ ਤਖ਼ਤ ਸਿੰਘ ਸਾਨੂੰ 26 ਫਰਵਰੀ 1990 ਨੂੰ ਸਦੀਵੀ ਵਿਛੋੜਾ ਦੇ ਗਏ ਸਨ।ਆਪਣੀ ਗਰੈਜੂਏਸ਼ਨ ਉਨ੍ਹਾਂ ਖ਼ਾਲਸਾ ਕਾਲਿਜ ਅੰਮ੍ਰਿਤਸਰ ਤੋਂ ਕੀਤੀ ਜਿੱਥੇ ਵਿਅੰਗ ਲੇਖਕ ਸ: ਸੂਬਾ ਸਿੰਘ ਉਨ੍ਹਾਂ ਦੇ ਸਹਿਪਾਠੀ ਸਨ। ਉਨ੍ਹਾਂ ਦੀਆਂ ਗ਼ਜ਼ਲ ਰਚਨਾਵਾਂ ਵਿੱਚ ਲਿਸ਼ਕੋਰਾਂ, ਮੇਰੀ ਗ਼ਜ਼ਲ ਯਾਤਰਾ, ਗ਼ਜ਼ਲ ਕਾਵਿ, ਲਹੂ ਦੀ ਵਰਖਾ,ਕਾਵਿ ਸੰਗ੍ਰਹਿ ਵੰਗਾਰ, […] - [ਸਿਰਜਣਸ਼ੀਲ ਸਮਰੱਥ ਗ਼ਜ਼ਲਕਾਰ 'ਅਮਰੀਕ ਡੋਗਰਾ'](https://khojnama.com/%e0%a8%b8%e0%a8%bf%e0%a8%b0%e0%a8%9c%e0%a8%a3%e0%a8%b8%e0%a8%bc%e0%a9%80%e0%a8%b2-%e0%a8%b8%e0%a8%ae%e0%a8%b0%e0%a9%b1%e0%a8%a5-%e0%a8%97%e0%a8%bc%e0%a8%9c%e0%a8%bc%e0%a8%b2%e0%a8%95%e0%a8%be%e0%a8%b0/): ਲੇਖਕ:- ਪ੍ਰੋ. ਗੁਰਭਜਨ ਗਿੱਲ (ਮੋ. 98726-31199) ਪੰਜਾਬੀ ਗ਼ਜ਼ਲ ਦੇ ਸਮਰੱਥ ਸ਼ਾਇਰ ਅਮਰੀਕ ਡੋਗਰਾ ਦਾ ਜਨਮ 15 ਮਾਰਚ 1946 ਨੂੰ ਗੜ੍ਹਦੀਵਾਲਾ(ਹੋਸ਼ਿਆਰਪੁਰ ਵਿਖੇ ਮਾਤਾ ਚਰਨ ਕੌਰ ਦੀ ਕੁੱਖੋਂ ਪਿਤਾ ਸਃ ਗੁਰਚਰਨ ਸਿੰਘ ਦੇ ਘਰ ਹੋਇਆ। ਉਸਦੇ ਪਿਤਾ ਜੀ ਪਹਿਲਾਂ ਜੱਬਲਪੁਰ(ਮੱਧ ਪ੍ਰਦੇਸ਼) ਵਿੱਚ ਲੱਕੜ ਦੇ ਕਾਰੋਬਾਰੀ ਸਨ ਪਰ ਬਾਦ ਵਿੱਚ ਦਿੱਲੀ ਆ ਗਏ। ਲੱਕੜ ਦੀ ਠੇਕੇਦਾਰੀ ਤੋਂ ਕਿਰਤ ਦਾ ਮਾਰਗ ਬਹੁਤ ਬਿਖਮ ਸੀ ਜਿਸ ਵਿੱਚ ਅਮਰੀਕ ਨੂੰ ਵੀ ਨਿੱਕੀ ਉਮਰੇ ਲੱਕੜ ਕਾਰੀਗਰੀ ਸਿੱਖਣੀ ਤੇ ਅਪਨਾਉਣੀ ਪਈ। ਲੱਕੜਾਂ ਬੀੜਦਾ ਬੀੜਦਾ ਉਹ ਸ਼ਬਦ ਬੀੜਨ ਦਾ ਮਾਹਿਰ ਹੋ ਗਿਆ। ਗ਼ਜ਼ਲ ਸਿਰਜਣ ਵਿੱਚ ਉਸ ਦੀ ਮੁਹਾਰਤ ਕਮਾਲ ਹੈ।ਉਸ ਦਾ ਸ਼ੌਕ ਸਾਹਿਤ ਅਤੇ ਫ਼ਿਲਮਾਂ ਵਿੱਚ ਜਾਣ ਦਾ ਸੀ […] - [ਮਾਂ](https://khojnama.com/maa/): ਜੇਠ ਦੇ ਮਹੀਨੇ ਦੀ ਤਿਖੜ ਦੁਪਹਿਰ ਵਿੱਚ ਰੋਟੀ ਲਉਂਦਿਆਂ, ਪੀੜ੍ਹੀ ‘ਤੇ ਬੈਠੀ ਮੇਲੋ ਨੇ ਖੱਬੇ ਹੱਥ ਨਾਲ ਦੋ ਕੁ ਛਟੀਆਂ ਚੱਕੀਆਂ ਤੇ ਫਿਰ ਸੱਜੇ ਹੱਥ ਦੀ ਮੱਦਦ ਨਾਲ ਖੱਬੇ ਗੋਡੇ ‘ਤੇ ਰੱਖ ਕੇ ਭੰਨਣ ਲੱਗੀ ਤਾਂ ਸਾਰਾ ਜ਼ੋਰ ਲਾਉਂਦਿਆਂ ਆਪ ਵੀ ਨਾਲ ਹੀ ਝੁਕ ਕੇ ਦੂਹਰੀ ਹੋ ਗਈ, ਮੇਲੋ ਨੂੰ ਛਟੀਆਂ ਬੇਹੱਦ ਸਖਤ ਪ੍ਰਤੀਤ ਹੋਈਆਂ ਉਸਨੂੰ ਇੰਝ ਲੱਗਿਆ ਜਿਵੇਂ ਛਟੀਆਂ ਕਹਿ ਰਹੀਆਂ ਹੋਣ ਕਿ ‘ਅਸੀਂ ਅੱਜ ਟੁੱਟਣਾ ਨਹੀਂ ਤੇ ਤੇਰਾ ਗੋਡਾ ਛੱਡਣਾ ਨਹੀਂ’। ਪਰ ਮੇਲੋ ਦੀ ਤਾਂ ਸਾਰੀ ਉਮਰ ਹੀ ਇਨ੍ਹਾਂ ਛਟੀਆਂ ਨੂੰ ਭੰਨਦਿਆਂ ਨਿਕਲੀ ਸੀ। ਵਿਆਹੀ ਆਈ ਮੇਲੋ ਨੇ ਵਿਆਹ ਤੋਂ ਪੰਜਵੇਂ ਦਿਨ ਹੀ ਘਰ ਦਾ ਸਾਰਾ ਕੰਮ ਸਾਂਭ […] - [ਗ਼ਜ਼ਲ](https://khojnama.com/my-poem/): ਦੁਨੀਆਂ ਦੇ ਰੰਗਮੰਚ ਉੱਤੇ ਕੁੱਝ ਐਸੇ ਵੀ ਕਿਰਦਾਰ ਹੁੰਦੇ ਨੇਜੋ ਗੈਰਾਂ ਲਈ ਤਾਂ ਕੀ ਆਪਣਿਆਂ ਲਈ ਵੀ ਬੇਇਤਬਾਰ ਹੁੰਦੇ ਨੇ। ਜੇਕਰ ਹੋਵੇ ਕੋਈ ਤਕਲੀਫ਼ ਸਰੀਰਾਂ ਤਾਂ ਇਲਾਜ਼ ਸੰਭਵ ਹੈ,ਮੁਸ਼ਕਿਲ ਹੈ ਓਨਾ ਦਾ ਜੋ ਜ਼ਹਿਨੀ ਪੱਧਰ ‘ਤੇ ਬਿਮਾਰ ਹੁੰਦੇ ਨੇ। ਮਹਿਜ਼ ਕਿਤਾਬਾਂ ‘ਚ ਪੜ੍ਹਿਐ ਰੂਹ ਤੋਂ ਰੂਹ ਤੱਕ ਇਸ਼ਕ ਹਕੀਕੀ,ਹਕੀਕਤ ਵਿੱਚ ਤਾਂ ਜਿਸਮ ਤੋਂ ਜਿਸਮ ਤੱਕ ਦੇ ਰੋਜ਼ ਵਪਾਰ ਹੁੰਦੇ ਨੇ। ਪੈ ਜਾਵੇ ਜਿਸ ਮਿਰਗ ਨੂੰ ਜਿਸਮ-ਥਲਾਂ ਦੀ ਭਟਕਣ ਚੰਦਰੀ,ਉਸਦੀ ਤ੍ਰੇਹ ਲਈ ਕਦ ਲੇਖਾ ਵਿੱਚ ਨਦੀਆਂ ਦੇ ਮੰਝਧਾਰ ਹੁੰਦੇ ਨੇ। ਛੱਡ ਬਰਾੜਾ ਆਸ ਕੀ ਰੱਖਣੀ ਮੱਸਿਆ ਕੋਲੋਂ ਚਾਨਣ ਛਿੱਟ ਦੀ,ਕਦੇ ਨਾ ਮੱਸਿਆ-ਪੁੰਨਿਆ ਦੇ ਬਹਿ ‘ਕੱਠਿਆਂ ਇਕਰਾਰ ਹੁੰਦੇ ਨੇ। ## Pages - [ਜਿਲਦ-4: ਅੰਕ-1,2,3 (Volume-4 Issue-1,2,3)](https://khojnama.com/%e0%a8%9c%e0%a8%bf%e0%a8%b2%e0%a8%a6-4-%e0%a8%85%e0%a9%b0%e0%a8%95-123-volume-4-issue-123/): ਅੰਕ-1 (Issue-1) - [](https://khojnama.com/28091-2/): ਜਨਵਰੀ-ਅਪ੍ਰੈਲ 2026 ਲੜੀ ਨੰ. ਸਿਰਲੇਖ ਲੇਖਕ ਪੀਡੀਐੱਫ   ਸੰਪਾਦਕੀ ਡਾ. ਜਸਵਿੰਦਰ ਸਿੰਘ ਬਰਾੜ ਖੋਜ-ਪੱਤਰ 1. ਨਵੀਂ ਸਿਖਿਆ ਨੀਤੀ ਬਨਾਮ ਖੇਤਰੀ ਭਾਸ਼ਾਵਾਂ ਸੰਦੀਪ ਸਿੰਘ (ਡਾ.) 2. ਲੇਖਕੀ-ਉਦੇਸ਼ ਅਤੇ ਪਾਠਕ-ਮਾਰਗਦਰਸ਼ਨ ਦੇ ਸੰਦਰਭ ਵਿੱਚ ਸਹਾਇਕ-ਪਾਠ ‘ਭੂਮਿਕਾ’ ਦੀ ਸਾਰਥਕਤਾ ਡਾ. ਰਾਜਵੰਤ ਕੌਰ ਪੰਜਾਬੀ 3. ਦੇਸ਼-ਵੰਡ ਅਤੇ ਪੰਜਾਬੀ ਗਾਇਕੀ: ਕੀ ਖੱਟਿਆ ਕੀ ਗਵਾਇਆ ! ਡਾ. ਸਿਮਰਨਜੀਤ ਸਿੰਘ 4. ਸੰਤਾਲੀ ਦੀ ਮਹਾਂ-ਤ੍ਰਾਸਦੀ ਦਾ ਬਿਰਤਾਂਤ: ਰੌਲ਼ਿਆਂ ਵੇਲੇ ਡਾ. ਪਰਮੀਤ ਕੌਰ 5. ਮਹਿੰਦਰ ਸਿੰਘ ਸਰਨਾ ਦੀ ਪੰਜਾਬੀ ਕਹਾਣੀ ਨੂੰ ਦੇਣ:ਪੁਨਰ ਪੜ੍ਹਤ ਡਾ. ਹਰਪ੍ਰੀਤ ਕੌਰ 6. ਬਾਗੜੀ ਸਮਾਜ ਦਾ ਲੋਕ-ਸਭਿਆਚਾਰ: ਸਰਵੇਖਣ ਤੇ ਵਿਸ਼ਲੇਸ਼ਣ ਰਾਜੇਂਦਰ ਸਿੰਘ ਡਾ. ਹਰਜਿੰਦਰ ਸਿੰਘ 7. ਲੋਕ ਕਹਾਣੀ ਦੀ ਪੜ੍ਹਤ ਅਤੇ ਪਾਸਾਰ ਗੁਰਤੇਜ ਸਿੰਘ ਡਾ. ਸਿਮਰਨਜੀਤ […] - [](https://khojnama.com/28010-2/): ਸਤੰਬਰ-ਦਸੰਬਰ 2025 ਲੜੀ ਨੰ. ਸਿਰਲੇਖ ਲੇਖਕ ਪੀ ਡੀ ਐੱਫ (PDF)   ਸੰਪਾਦਕੀ ਡਾ. ਜਸਵਿੰਦਰ ਸਿੰਘ ਬਰਾੜ ਖੋਜ–ਪੱਤਰ 1. ਇਤਿ ਕਥਾ ਦੀ ਬਿਰਤਾਂਤਕਾਰੀ ਪ੍ਰੋ. ਸਰਬਜੀਤ ਸਿੰਘ 2. ਜਗਦੀਸ਼ ਫ਼ਰਿਆਦੀ ਦੀ ਮੰਚ ਕਲਾ ਡਾ. ਗੁਰਸੇਵਕ ਸਿੰਘ ਲੰਬੀ 3. ਡਿਜੀਟਲ ਸੰਸਾਰ ਵਿੱਚ ਅੰਮ੍ਰਿਤਾ ਪ੍ਰੀਤਮ ਰਚਿਤ ਸਾਹਿਤ: ਸਰੂਪ ਤੇ ਸਾਰ ਡਾ. ਗੁਰਪ੍ਰੀਤ ਕੌਰ ਬਰਾੜ 4. ਮੱਧਕਾਲੀ ਗੁਰਮੁਖੀ ਸਿੱਖ ਸਰੋਤਾਂ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਵਿਸ਼ੇਸ਼ਣੀ ਸਰੂਪ ਡਾ. ਰਾਜਨਦੀਪ ਕੌਰਕੁਲਵਿੰਦਰ ਕੌਰ 5. ਪਰਵਾਸੀ ਪੰਜਾਬੀ ਸਮੁਦਾਇ ਤੇ ਇਮੀਗਰੇਸ਼ਨ ਨੀਤੀਆਂ ਦੀ ਸਿਆਸਤ ਦਾ ਯਥਾਰਥ: ‘ਹਨੇਰੇ ਰਾਹ‘ ਡਾ. ਅਕਾਲ ਅੰਮ੍ਰਿਤ ਕੌਰ 6. ਪ੍ਰਤੀਕ: ਸਿਧਾਂਤਕ ਪਰਿਪੇਖ ਡਾ. ਸੰਦੀਪ ਸਿੰਘ   7. ਬਦਲਦੇ ਮਾਨਵੀਂ ਸਰੋਕਾਰਾਂ ਨੂੰ ਪ੍ਰਗਟਾਉਂਦਾ ਕਾਵਿ–ਸੰਗ੍ਰਹਿ: ਰੂਹ […] - [](https://khojnama.com/27933-2/): ਮਈ-ਅਗਸਤ 2025 (May-August 2025) ਲੜੀ ਨੰ. ਸਿਰਲੇਖ ਲੇਖਕ ਪੀ.ਡੀ.ਐੱਫ (PDF)   ਸੰਪਾਦਕੀ ਡਾ. ਜਸਵਿੰਦਰ ਸਿੰਘ ਬਰਾੜ ਖੋਜ-ਪੱਤਰ 1. ਪੰਜਾਬ ਦੀ ਨੌਜਵਾਨੀ ਤੇ ਰਿਸ਼ਤੇ: ਵਰਤਮਾਨ ਦਸ਼ਾ ਅਤੇ ਭਵਿੱਖਮੁਖੀ ਦ੍ਰਿਸ਼ਟੀਕੋਣ ਡਾ. ਰਾਜਵੰਤ ਕੌਰ ਪੰਜਾਬੀ 2. ਵਣਜਾਰਾ ਬੇਦੀ ਦੀ ਕਾਵਿ ਦ੍ਰਿਸ਼ਟੀ ਡਾ. ਮੋਹਨ ਸਿੰਘ ਤਿਆਗੀ 3. ਔਰਤ ਦੀ ਸਮਾਜ-ਸਭਿਆਚਾਰਕ ਸਥਿਤੀ ਅਤੇ ਯਥਾਰਥ ਦਾ ਕਾਵਿ ਪ੍ਰਤੀਬਿੰਬ: ‘ਮੁਹੱਬਤਗਿਰੀ’ ਡਾ. ਮਨਜੀਤ ਕੌਰ 4. ਜਦੀਦ ਪੰਜਾਬੀ ਨਾਰੀ ਗ਼ਜ਼ਲ: ਮੂਲ ਸਰੋਕਾਰ ਡਾ.ਮਨਦੀਪ ਕੌਰ 5. ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ: ਵਰਤਮਾਨ ਸਥਿਤੀ ਅਤੇ ਭਵਿੱਖੀ ਸੰਭਾਵਨਾਵਾਂ ਮਨਿੰਦਰ ਸਿੰਘ ਪ੍ਰੋ. (ਡਾ.) ਰਮਨਪ੍ਰੀਤ ਕੌਰ 6. ਡਾ. ਜਗਤਾਰ ਦੀ ਗ਼ਜ਼ਲ ਵਿਚ ਰੂਪਗਤ ਚੇਤਨਾ ਗੁਰਜੀਤ ਸਿੰਘ   7. ਪੰਜਾਬੀ ਸਾਹਿਤਕ ਪੱਤਰਕਾਰੀ: ਨਿਕਾਸ ਤੇ ਵਿਕਾਸ ਗੁਰਦੀਪ […] - [ਜਿਲਦ-3: ਅੰਕ-1,2,3 (Volume-3 Issue-1,2,3)](https://khojnama.com/%e0%a8%9c%e0%a8%bf%e0%a8%b2%e0%a8%a6-3-%e0%a8%85%e0%a9%b0%e0%a8%95-123-volume-1-issue-123/): ਅੰਕ-1 (Issue-1) ਅੰਕ-2 (Issue-2) ਅੰਕ-3 (Issue-3) - [](https://khojnama.com/27847-2/): ਜਨਵਰੀ-ਅਪ੍ਰੈਲ 2025 ਲੜੀ ਨੰ. ਸਿਰਲੇਖ ਲੇਖਕ ਪੀ ਡੀ ਐੱਫ (PDF)   ਸੰਪਾਦਕੀ ਡਾ. ਜਸਵਿੰਦਰ ਸਿੰਘ ਬਰਾੜ ਖੋਜ–ਪੱਤਰ 1. ਵਣਜਾਰਾ ਬੇਦੀ ਰਚਿਤ ਵਿਸ਼ਵਕੋਸ਼ ਦੀ ਨਿਰਮਾਣਕਾਰੀ ਡਾ. ਮੋਹਨ ਸਿੰਘ ਤਿਆਗੀ 2. ਪ੍ਰਭਜੋਤ ਕੌਰ ਦੀ ਵਾਰਤਕ ਦਾ ਕਲਾਤਮਿਕ ਸੁਹਜ ਡਾ. ਗੁਰਸੇਵਕ ਸਿੰਘ ਲੰਬੀ 3. ਸ਼੍ਰੀ ਗੁਰੂ ਰਾਮਦਾਸ ਜੀ ਰਚਿਤ ‘ਗਉੜੀ ਕੀ ਵਾਰ’: ਪਉੜੀਆਂ ਦੀ ਆਪਸੀ ਸਬੰਧਾਤਮਕਤਾ ਡਾ. ਰਾਜਨਦੀਪ ਕੌਰ 4. ਗੁਸਤਾਖ਼ ਹਵਾ : ਸੁਰਤਿ ਤੇ ਸ਼ਬਦ ਦਾ ਆਤਮ ਸੰਵਾਦ ਪ੍ਰੋ. ਜਸਪਾਲ ਕੌਰ 5. ਰਣਧੀਰ ਰਚਿਤ ਕਾਵਿ ਸੰਗ੍ਰਹਿ ‘ਖ਼ਤ …ਜੋ ਲਿਖਣੋਂ ਰਹਿ ਗਏ’ ਵਿਚ ਮਨੁੱਖੀ ਪਛਾਣ ਦੀ ਦਵੰਦਾਤਮਕ ਸਥਿਤੀ ਡਾ. ਸਿਮਰਨਜੀਤ ਸਿੰਘ 6. ਪੰਜਾਬੀ ਲੋਕ ਗੀਤਾਂ ਦੀ ਡਿਜ਼ੀਟਾਈਜੇਸ਼ਨ: ਲੋੜ ਅਤੇ ਮਹੱਤਵ ਡਾ. ਜਸਵਿੰਦਰ ਸਿੰਘ […] - [ਜਿਲਦ-2, ਅੰਕ-3, ਸਤੰਬਰ-ਦਸੰਬਰ 2024 (Volume-2, Issue-3, September-December 2024)](https://khojnama.com/%e0%a8%a4%e0%a8%a4%e0%a8%95%e0%a8%b0%e0%a8%be/): ਲੜੀ ਨੰ. ਸਿਰਲੇਖ ਲੇਖਕ PDF   ਸੰਪਾਦਕੀ ਡਾ. ਜਸਵਿੰਦਰ ਸਿੰਘ ਬਰਾੜ ਖੋਜ–ਪੱਤਰ 1. ਰਿਕਾਰਡ ਪੰਜਾਬੀ ਗਾਇਕੀ ਦੀ ਇਤਿਹਾਸਕਾਰੀ: ਸੰਕਲਪ, ਸਰੂਪ ਅਤੇ ਸਮੱਸਿਆਵਾਂ ਡਾ. ਸਿਮਰਨਜੀਤ ਸਿੰਘ 2. ਡਾ. ਰਾਣਾ ਨਈਅਰ ਦਾ ਅਨੁਵਾਦ-ਹੁਨਰ ਡਾ. ਸੰਦੀਪ ਰਾਣਾ 3. ਹਰਬੰਸ ਭੱਲਾ ਰਚਿਤ ਪੁਸਤਕ ‘ਪੀਲੇ ਪੱਤਰ’ ਦੇ ਸਰੋਕਾਰ ਗੁਰਦੀਪ ਸਿੰਘ 4. ਨਾਟਕ ਲੋਹਾ ਕੁੱਟ: ਮਨੋਵਿਸ਼ਲੇਸ਼ਣਾਤਮਕ ਅਧਿਐਨ ਪ੍ਰਿੰ. ਗੁਰਜੰਟ ਸਿੰਘ 5. ਪੰਜਾਬੀ ਸਭਿਆਚਾਰ  ਅਤੇ ਕਬੀਲਾ ਸਭਿਆਚਾਰ ਵਿੱਚ ਰਸਮੀਂ ਵਿਲੱਖਣਤਾਵਾਂ ਡਾ. ਮਨਜੀਤ ਕੌਰ 6. ਪੰਜਾਬੀ ਮਿੰਨੀ ਕਹਾਣੀ ਉੱਪਰ ਹੋਈ ਖੋਜ: ਸਰਵੇਖਣ ਤੇ ਮੁਲਾਂਕਣ ਡਾ. ਗੁਰਪ੍ਰੀਤ ਸਿੰਘ 7. ਜਤਿੰਦਰ ਬਰਾੜ ਦੇ ਨਾਟਕ ਫ਼ਾਸਲੇ ਦਾ ਵਿਸ਼ੇਗਤ ਅਧਿਐਨ ਅਕਵਿੰਦਰ ਕੌਰ 8. ਇਕਾਂਗੀ ਸੰਗ੍ਰਹਿ ‘ਮੰਚ ਘਰ’: ਵਿਸ਼ਾਗਤ ਅਧਿਐਨ ਡਾ. ਅੰਜੂ ਬਾਲਾ […] - [ਜਿਲਦ-2,ਸਾਲ-2024 (Volume-2, Year-2024)](https://khojnama.com/27699-2/): ਅੰਕ-1,ਜਨਵਰੀ-ਅਪ੍ਰੈਲ-2024 (Issue-1, January-April 2024) ਅੰਕ-2, ਮਈ-ਅਗਸਤ-2024(Issue-2, May-August 2024) ਅੰਕ-3, ਸਤੰਬਰ-ਦਸੰਬਰ-2024 (Issue-3, September-December 2024) - [ਜਿਲਦ-2, ਅੰਕ-2, ਮਈ-ਅਗਸਤ 2024 (Volume-2, Issue-2, May-August 2024)](https://khojnama.com/%e0%a8%9c%e0%a8%bf%e0%a8%b2%e0%a8%a6-2-%e0%a8%85%e0%a9%b0%e0%a8%95-2-%e0%a8%ae%e0%a8%88-%e0%a8%85%e0%a8%97%e0%a8%b8%e0%a8%a4-2024-volume-2-issue-2-may-august-2024/): ਲੜੀ ਸਿਰਲੇਖ ਲੇਖਕ PDF   ਸੰਪਾਦਕੀ ਡਾ. ਜਸਵਿੰਦਰ ਸਿੰਘ ਬਰਾੜ   ਖੋਜ ਖੰਡ     1. ਸੁਰਜੀਤ ਪਾਤਰ ਦੀ ਕਾਵਿ-ਯਾਤਰਾ ਡਾ. ਯੋਗਰਾਜ 2 ‘ਹਨੇਰੇ ਵਿੱਚ ਸੁਲਗਦੀ ਵਰਣਮਾਲਾ’ ਦੇ ਦ੍ਰਿਸ਼ਟੀਗਤ ਪਾਸਾਰ ਡਾ. ਮੋਹਨ ਤਿਆਗੀ 3 ਸੁਰਜੀਤ ਪਾਤਰ ਦੀ ਗੀਤ-ਸੰਵੇਦਨਾ: ‘ਚੰਨ ਸੂਰਜ ਦੀ ਵਹਿੰਗੀ’ ਦੇ ਹਵਾਲੇ ਨਾਲ ਡਾ. ਮਨਪ੍ਰੀਤ ਮਹਿਨਾਜ਼ 4 ਅੱਗ ਦੇ ਕਲੀਰੇ: ਨਾਟ-ਰੂਪਾਂਤਰਕਾਰੀ ਦਾ ਮਾਡਲ ਡਾ. ਕੁਲਦੀਪ ਸਿੰਘ ਦੀਪ 5 ਹਨੇਰੇ ਵਿਚ ਸੁਲਗਦੀ ਵਰਣਮਾਲਾ: ਤਣਾਉ ਅਤੇ ਬੋਧ ਡਾ. ਦਵਿੰਦਰ ਸੈਫ਼ੀ 6 ਪੰਜਾਬੀ ਰਿਕਾਰਡ ਗਾਇਕੀ ਦੇ ਇਤਿਹਾਸ ਵਿਚ ਡਾ. ਸੁਰਜੀਤ ਪਾਤਰ ਦੀ ਗੀਤਕਾਰੀ ਅਤੇ ਗਾਇਕੀ ਦੀ ਨਿਵੇਕਲਤਾ ਡਾ. ਸਿਮਰਨਜੀਤ ਸਿੰਘ 7 ਸਿਸਕਦੇ ਸ਼ਬਦਾਂ ਦਾ ਸੰਵਾਦ ‘ਬਿਰਖ਼ ਅਰਜ਼ ਕਰੇ’ ਡਾ. ਰਾਜਨਦੀਪ ਕੌਰ […] - [ਜਿਲਦ-2 , ਅੰਕ-1 , ਜਨਵਰੀ-ਅਪ੍ਰੈਲ2024 (Volume-2, Issue-1, January-April 2024)](https://khojnama.com/%e0%a8%a4%e0%a8%a4%e0%a8%95%e0%a8%b0%e0%a8%be-table-of-content-2/): ਤਤਕਰਾ (Table of Content) ਲੜੀ ਸਿਰਲੇਖ ਲੇਖਕ ਪੀਡੀਐੱਫ (PDF)  * ਸੰਪਾਦਕੀ ਡਾ. ਜਸਵਿੰਦਰ ਸਿੰਘ ਬਰਾੜ  * ਖੋਜ ਖੰਡ     1. ਪਾਕਿਸਤਾਨੀ ਪੰਜਾਬੀ ਗ਼ਜ਼ਲ ਵਿੱਚ ਮੁਹਾਸਨ ਡਾ. ਬਲਕਾਰ ਸਿੰਘ 2 ਪੰਜਾਬੀ ਹਾਇਕੂ ਕਾਵਿ ਵਿਚਲੇ ਪਰਵਾਸੀ ਸਰੋਕਾਰ: ਅਧਿਐਨ ਅਤੇ ਵਿਸ਼ਲੇਸ਼ਣ ਡਾ. ਸਿਮਰਨਜੀਤ ਸਿੰਘ 3 ਨਿਆਇ ਦਰਸ਼ਨ ਵਿੱਚ ਤਰਕ ਪ੍ਰੰਪਰਾ ਡਾ. ਗੁਰਨਾਮ ਸਿੰਘ 4 ਰਵਿੰਦਰ ਰਵੀ ਦੇ ਕਾਵਿ ਨਾਟਕ: ਨਾਟਕੀ ਜੁਗਤਾਂ ਅਤੇ ਰੰਗ ਮੰਚੀ ਸਰੋਕਾਰ ਰਵਿੰਦਰ ਸਿੰਘ ਸੋਢੀ 5 ਗੁਰੂ ਤੇਗ ਬਹਾਦਰ ਜੀ ਦੀ ਬਾਣੀ: ਮਨੁੱਖੀ ਹੋਂਦ ਦੀ ਸਵੈ-ਪਛਾਣ ਦਾ ਪ੍ਰਵਚਨ ਡਾ. ਸਵਰਨਜੀਤ ਕੌਰ 6 ਸਿਨੇਮਾ ਦੇ ਵਿਹਾਰਕ ਪਾਸਾਰ ਪਰਗਟ ਸਿੰਘ 7 ਪੰਜਾਬੀ ਯੁਵਾ ਪਰਵਾਸ: ਸਮਾਜਿਕ-ਰਾਜਨੀਤਿਕ ਸਰੋਕਾਰ ਅਜੇ ਕੁਮਾਰ 8 ਮੋਟਿਫ਼, ਮੋਟਿਫ਼ […] - [ਅੰਕ-2, ਸਤੰਬਰ-ਦਸੰਬਰ 2023 (Issue-1, September-December 2023)](https://khojnama.com/%e0%a8%85%e0%a9%b0%e0%a8%95-2-%e0%a8%b8%e0%a8%a4%e0%a9%b0%e0%a8%ac%e0%a8%b0-%e0%a8%a6%e0%a8%b8%e0%a9%b0%e0%a8%ac%e0%a8%b0-2023-issue-1-september-december-2023/): ਲੜੀ ਸਿਰਲੇਖ ਲੇਖਕ ਡਾਊਨਲੋਡ ਪੀਡੀਐੱਫ(Download PDF)   ਖੋਜ ਖੰਡ     1 ਸੰਪਾਦਕੀ ਡਾ. ਜਸਵਿੰਦਰ ਸਿੰਘ ਬਰਾੜ 2 ਮੇਰੀ ਫ਼ਿਲਮੀ ਆਤਮਕਥਾ  ਵਿੱਚ ਪ੍ਰਸਤੁਤ ਬਲਰਾਜ ਸਾਹਨੀ ਦਾ ਜੀਵਨ-ਬਿੰਬ ਅਤੇ ਜੀਵਨ-ਦ੍ਰਿਸ਼ਟੀ: ਪਾਠਾਤਮਕ ਅਧਿਐਨ ਡਾ. ਰਮਨਪ੍ਰੀਤ ਕੌਰ 3 ਪਾਠ ਭਾਸ਼ਾ ਵਿਗਿਆਨ: ਭਾਰਤੀ ਭਾਸ਼ਾ ਚਿੰਤਨ ਅਤੇ ਕਾਵਿ ਸ਼ਾਸਤਰ ਦਾ ਸੰਦਰਭ ਡਾ. ਮਨਜਿੰਦਰ ਸਿੰਘ 4 ਬੈਨੇਡਿਕਟ ਐਂਡਰਸਨ ਦੀ ਨਜ਼ਰ ਵਿਚ ਰਾਸ਼ਟਰ ਦੀ ਉਤਪਤੀ ਅਤੇ ਭਾਸ਼ਾ ਦਾ ਮਹੱਤਵ ਡਾ. ਅਮਨਦੀਪ ਸਿੰਘ 5 ਪੰਜਾਬੀ ਲੋਕਧਾਰਾ ਅਤੇ ਸੰਚਾਰ ਮਾਧਿਅਮ: ਬਦਲਦੇ ਪਰਿਪੇਖ ਡਾ. ਹਰਜਿੰਦਰ ਸਿੰਘ 6 ਵੀਨਾ ਵਰਮਾ ਦੀਆਂ ਕਹਾਣੀਆਂ ਵਿੱਚ ਪੇਸ਼ ਨਾਰੀ ਸਰੋਕਾਰ ਡਾ. ਰਮਨਪ੍ਰੀਤ ਕੌਰ, ਮਨਿੰਦਰ ਕੌਰ 7 ਨੈਨੋ ਨਾਟਕ: ਵਿਧਾ, ਵਿਧਾਨ ਅਤੇ ਵਿਕਾਸ ਡਾ. ਕੁਲਦੀਪ ਸਿੰਘ […] - [ਤਤਕਰਾ (Table of Content)](https://khojnama.com/%e0%a8%a4%e0%a8%a4%e0%a8%95%e0%a8%b0%e0%a8%be-table-of-content/): ਸਿਰਲੇਖ (Title) ਲੇਖਕ (Writer) ਸੰਪਾਦਕੀ ਸੰਪਾਦਕ ਪੰਜਾਬੀ ਗੀਤਕਾਰੀ ਅਤੇ ਗਾਇਕੀ ਵਿਚ ਪੇਸ਼ ਗੁਰੂ ਨਾਨਕ ਦੇ ਬਿੰਬ ਦਾ ਵਿਚਾਰਧਾਰਾਈ ਅਧਿਐਨ ਡਾ. ਸਿਮਰਨਜੀਤ ਸਿੰਘ   ਗੁਰੂ ਨਾਨਕ ਦੇਵ ਨਾਲ ਸੰਬੰਧਿਤ ਨਾਟਕਾਂ ਵਿਚ ਰਾਜਸੀ ਚੇਤਨਾ ਡਾ. ਗੁਰਪ੍ਰੀਤ ਸਿੰਘ   ਪਾਕਿਸਤਾਨੀ ਪੰਜਾਬੀ ਗ਼ਜ਼ਲ ਦਾ ਪਹਿਲਾ ਦੌਰ ਡਾ. ਬਲਕਾਰ ਸਿੰਘ   ਸੰਤ ਸਿੰਘ ਸੇਖੋਂ ਦੇ ਨਾਵਲ: ਬਸਤੀਵਾਦੀ ਯੁਗ ਦੇ ਇਤਿਹਾਸਕ ਦਸਤਾਵੇਜ਼ ਡਾ. ਦਵਿੰਦਰ ਸਿੰਘ   ਪੰਜਾਬੀ ਨਾਟਕ ਅਤੇ ਰੰਗਮੰਚ : ਸਮਕਾਲੀਨ ਦ੍ਰਿਸ਼ ਡਾ. ਜਗਦੀਪ ਸਿੰਘ ਸੰਧੂ   ਚਰਨਦਾਸ ਸਿੱਧੂ ਦੇ ਨਾਟਕਾਂ ਵਿਚ ਤਰਕਸ਼ੀਲਤਾ ਕੰਵਲਜੀਤ ਕੌਰ   ਸਾਹਿਤਕ ਖੰਡ ਗੀਤਾਂ ਦਾ ਵਣਜਾਰਾ –ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲਾ ਪ੍ਰੋ. ਰਾਜਿੰਦਰ ਪਾਲ ਸਿੰਘ ਬਰਾੜ ਡਾਇਰੀ ਦੇ ਪੰਨੇ ਨਿੰਦਰ […] - [ਜਿਲਦ-1, ਸਾਲ-2023 (Volume-1, Year-2023)](https://khojnama.com/%e0%a8%9c%e0%a8%bf%e0%a8%b2%e0%a8%a6-1-volume-1/): ਅੰਕ-1, ਮਈ-ਅਗਸਤ 2023 (Issue-1, May-August 2023) ਅੰਕ-2, ਸਤੰਬਰ-ਦਸੰਬਰ 2023 (Issue-1, September-December 2023) - [Call For Papers](https://khojnama.com/call-for-papers/): ‘ਖੋਜਨਾਮਾ’ ਦੀ ਜਿਲਦ-4, ਅੰਕ-2 ( ਮਈ-ਅਗਸਤ 2026) ਲਈ ਖੋਜ-ਪੱਤਰ ਅਤੇ ਸਾਹਿਤਕ ਰਚਨਾਵਾਂ ਭੇਜਣ ਦੀ ਅੰਤਿਮ ਮਿਤੀ 31 ਜੁਲਾਈ 2026 ਹੈ। ਵਿਸ਼ੇਸ਼ ਨੋਟ:- ਖੋਜ-ਪੱਤਰ ਅਤੇ ਸਾਹਿਤਕ ਰਚਨਾਵਾਂ ਭੇਜਣ ਤੋਂ ਪਹਿਲਾਂ ਵੈੱਬ-ਸਾਇਟ ਉੱਪਰ ਦਰਜ਼ ‘For Authors’ ਲਿੰਕ ਤੋਂ ਦਿਸ਼ਾ-ਨਿਰਦੇਸ਼ ਜਰੂਰ ਦੇਖ ਲਏ ਜਾਣ। - [ਪੂਰਾ ਅੰਕ ਇੱਥੇ ਪੜ੍ਹੋ ਮਈ-ਅਗਸਤ 2023 ਅੰਕ-1 (Read the full issue here May-August 2023, Issue 1)](https://khojnama.com/%e0%a8%96%e0%a9%8b%e0%a8%9c%e0%a8%a8%e0%a8%be%e0%a8%ae%e0%a8%be-%e0%a8%ae%e0%a8%88-%e0%a8%85%e0%a8%97%e0%a8%b8%e0%a8%a4-%e0%a8%85%e0%a9%b0%e0%a8%95-1/): This content is password protected. To view it please enter your password below: Password: - [ਖੋਜ](https://khojnama.com/%e0%a8%96%e0%a9%8b%e0%a8%9c/): ‘ਖੋਜ’ ਮਨੁੱਖ ਦੀ ਜਗਿਆਸੂ ਪ੍ਰਵ੍ਰਿਤੀ ਦੀ ਦੇਣ ਹੈ, ਮਨੁੱਖ ਦੀ ਇਹ ਪ੍ਰਵ੍ਰਿਤੀ ਹੀ ਮਨੁੱਖ ਨੂੰ ਜੰਗਲੀ ਜੀਵਨ ਤੋਂ ਮਹਾਂਨਗਰੀ ਜੀਵਨ ਅਤੇ ਹੁਣ ਇਸ ਤੋਂ ਵੀ ਅਗਾਂਹ ਪਰਗ੍ਰਹਿਆਂ ਦੇ ਜੀਵਨ ਤੱਕ ਲੈ ਕੇ ਜਾ ਰਹੀ ਹੈ। ਖੋਜ ਤੋਂ ਭਾਵ ਕਿਸੇ ਚੀਜ਼, ਵਸਤ ਆਦਿ ਨੂੰ ਲੱਭਣਾ ਜਾਂ ਤਲਾਸ਼ ਕਰਨਾ ਹੈ। ਸਧਾਰਨ ਅਰਥਾਂ ਵਿੱਚ ਖੋਜਿਆ ਉਸਨੂੰ ਜਾਂਦਾ ਹੈ, ਜੋ ਗੁਆਚ ਗਿਆ ਹੋਵੇ, ਜਾਂ ਲੱਭ ਨਾ ਰਿਹਾ ਹੋਵੇ, ਵਿਗਿਆਨ ਦੀ ਭਾਸ਼ਾ ਵਿੱਚ ਕੁੱਝ ਨਵਾਂ ਇਜ਼ਾਦ ਕਰਨਾ ਖੋਜ ਅਖਵਾਉਂਦਾ ਹੈ। ਪਰੰਤੂ ਸਾਹਿਤਕ ਖੇਤਰ ਦੀ ਖੋਜ ਆਮ ਅਤੇ ਵਿਗਿਆਨ ਦੋਹਾਂ ਤੋਂ ਭਿੰਨ ਹੈ। ਸਾਹਿਤਕ ਖੋਜ ਦਾ ਅਧਾਰ ਸਾਹਿਤਕ ਕ੍ਰਿਤਾਂ ਹੁੰਦੀਆਂ ਹਨ। ਸਾਹਿਤ ਦੇ ਖੇਤਰ ਵਿੱਚ ਕਿਸੇ […] - [ਸਾਹਿਤ](https://khojnama.com/%e0%a8%b8%e0%a8%be%e0%a8%b9%e0%a8%bf%e0%a8%a4/): ‘ਸਾਹਿਤ’ ਮਨੁੱਖੀ ਜ਼ਜਬਿਆਂ ਅਤੇ ਭਾਵਾਂ ਦਾ ਕਲਾਤਮਕ ਪ੍ਰਗਟਾਅ ਹੈ। ਸਾਹਿਤਕਾਰ ਦੇ ਆਲੇ-ਦੁਆਲੇ ਵਾਪਰਦੇ ਵਰਤਾਰੇ ਹਾਂ-ਪੱਖੀ ਜਾਂ ਨਾਂ-ਪੱਖੀ ਕਿਸੇ ਨਾ ਕਿਸੇ ਰੂਪ ਵਿੱਚ ਸਾਹਿਤਕਾਰ ਨੂੰ ਪ੍ਰਭਾਵਿਤ ਕਰਦੇ ਰਹਿੰਦੇ ਹਨ । ਸਾਹਿਤਕਾਰ ਆਪਣੇ ਉੱਪਰ ਪੈਣ ਵਾਲੇ ਇਨ੍ਹਾਂ ਪ੍ਰਭਾਵਾਂ ਨੂੰ ਕਲਾਤਮਿਕ ਤਰੀਕੇ ਨਾਲ ਕਲਮਬੰਦ ਕਰ ਦਿੰਦਾ ਹੈ ਅਤੇ ਕਲਮਬੰਦ ਕੀਤੀ ਇਹ ਰਚਨਾ ਹੀ ਸਾਹਿਤ ਅਖਵਾਉਂਦੀ ਹੈ। ਸਾਹਿਤਕ ਰਚਨਾ ਵਿੱਚ ਚਾਰ ਤੱਤਾਂ ਦੀ ਮੌਜੂਦਗੀ ਲਾਜ਼ਮੀ ਪ੍ਰਵਾਨ ਕੀਤੀ ਗਈ ਹੈ:- ਭਾਵ, ਕਲਪਨਾ, ਬੁੱਧੀ ਅਤੇ ਸ਼ੈਲੀ। ਭਾਵ:- ਸਹਿਤਕ ਰਚਨਾ ਵਿੱਚ ਭਾਵ ਦਾ ਅਰਥ ਜ਼ਜਬਿਆਂ, ਸੰਵੇਦਨਾਵਾਂ ਅਤੇ ਸੂਖਮ ਭਾਵਾਂ ਦਾ ਅਜਿਹਾ ਪ੍ਰਗਟਾਅ ਹੁੰਦਾ ਹੈ, ਜੋ ਪਾਠਕ, ਸਰੋਤੇ ਜਾਂ ਦਰਸ਼ਕ ਆਦਿ ਦੇ ਦਿਲ ਨੂੰ ਹਲੂਣਾ ਦੇਣ ਦੀ ਸਮਰੱਥਾ […] - [ਅਨੁਵਾਦ](https://khojnama.com/%e0%a8%85%e0%a8%a8%e0%a9%81%e0%a8%b5%e0%a8%be%e0%a8%a6/): ‘ਅਨੁਵਾਦ’ ਇੱਕ ਕਲਾ ਹੈ। ਕਿਸੇ ਇੱਕ ਭਾਸ਼ਾ ਵਿੱਚ ਕਹੀ ਜਾਂ ਲਿਖੀ ਗੱਲ ਨੂੰ ਕਿਸੇ ਦੂਜੀ ਭਾਸ਼ਾ ਵਿੱਚ ਕਹਿਣਾ ਜਾਂ ਲਿਖਣਾ ਅਨੁਵਾਦ ਕਹਾਉਂਦਾ ਹੈ। ਅਨੁਵਾਦ ਦਾ ਕੰਮ ਪਹਿਲੀ ਨਜ਼ਰ ਵਿੱਚ ਜਿੰਨਾਂ ਸਹਿਜ ਜਾਂ ਸਰਲ ਲੱਗਦਾ ਹੈ, ਇਹ ਉਨ੍ਹਾਂ ਹੀ ਮੁਸ਼ਕਿਲ ਅਤੇ ਪੇਚੀਦਾ ਕਾਰਜ ਹੈ ਕਿਉਂਕਿ ਅਨੁਵਾਦ ਲਈ ਮਹਿਜ਼ ਦੋ ਭਾਸ਼ਵਾਂ ਦਾ ਗਿਆਨ ਹੋਣਾ ਹੀ ਕਾਫੀ ਨਹੀਂ ਹੁੰਦਾ। ਇੱਕ ਅਨੁਵਾਦਕ ਲਈ ਲਾਜ਼ਮੀ ਹੈ ਕਿ ਉਸਨੂੰ ਭਾਸ਼ਾ ਦਾ ਗਿਆਨ ਹੋਣ ਦੇ ਨਾਲ-ਨਾਲ, ਭਾਸ਼ਾ ਨੂੰ ਬੋਲਣ ਵਾਲੇ ਲੋਕਾਂ ਦੇ ਸਮਾਜਿਕ ਅਤੇ ਸੱਭਿਆਚਾਰਕ ਜੀਵਨ ਆਦਿ ਪੱਖਾਂ ਦੀ ਵੀ ਭਰਪੂਰ ਸਮਝ ਹੋਵੇ ਕਿਉਂਕਿ ਕਿਸੇ ਵੀ ਖਿੱਤੇ ਦੇ ਸਾਹਿਤ ਦੇ ਅਰਥ ਉਸ ਖਿੱਤੇ ਦੇ ਲੋਕਾਂ ਦੇ ਸਮਾਜਿਕ […] - [Submission](https://khojnama.com/submission/) - [Archive](https://khojnama.com/issues/): All issues of Khojnama (ISSN 2584-0509) are published online and are openly accessible. ਜਿਲਦ-1: ਅੰਕ-1, 2-2023 (Volume-1,Issue-1,2-2023) ਜਿਲਦ-2: ਅੰਕ-1,2,3-2024 (Volume-2, Issue-1,2,3-2024) ਜਿਲਦ-3: ਅੰਕ-1,2,3-2025 (Volume-3 Issue-1,2,3-2025) ਜਿਲਦ-4: ਅੰਕ-1-2026 (Volume-4 Issue-1-2026) - [Editorial Board](https://khojnama.com/editorial-board/) - [Poems](https://khojnama.com/poems/) - [Stories](https://khojnama.com/reading-zone/) - [Author Spotlight](https://khojnama.com/author-spotlight/) - [Authors Guidelines](https://khojnama.com/author-guidelines/) - [ਜਲਦ ਹੀ.........](https://khojnama.com/impact/) - [Home](https://khojnama.com/): Recent Updates ​ - [Contact Us](https://khojnama.com/contact/): Need Help? “We’re here to assist! Reach out for any queries, and our dedicated team will be ready to provide the support you need.” Dr. Jaswinder Singh BrarVillage: Kothe Phulla Singh Wale AbluDistt. Bathinda, Punjab, IndiaPin. 151001Email:-khojnamapb03@gmail.comMobile No. +91 98776-61770 Dr. Jaswinder Singh BrarVillage: Kothe Phulla Singh Wale AbluDistt. Bathinda, Punjab, IndiaPin. 151001Email:-khojnamapb03@gmail.comMobile No. +91 98776-61770 Send Us a Message​ Frequently Asked Questions​ - [Recent Updates](https://khojnama.com/all-courses/): Recent Updates Lorem ipsum dolor sit amet, consectetur adipiscing elit. Ut elit tellus, luctus nec ullamcorper mattis. ਪ੍ਰਚਲਿਤ ਕਹਾਣੀਆਂ What Our Students Have to Say - [About The Journal](https://khojnama.com/about/): ਖੋਜਨਾਮਾ ‘ਖੋਜਨਾਮਾ’ ਅੰਤਰ-ਰਾਸ਼ਟਰੀ ਚੌਮਾਸਿਕ ਪੰਜਾਬੀ ਪੀਅਰ-ਰੀਵਿਊਡ/ਰੈਫ਼ਰੀਡ (Peer Reviewed/ Refereed) ਸਾਹਿਤਕ ਅਤੇ ਖੋਜ ਈ-ਜਰਨਲ (E-Journal) ਹੈ। ਖੋਜਨਾਮਾ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ, ਲੋਕਧਾਰਾ, ਅਨੁਵਾਦ ਅਤੇ ਆਲੋਚਨਾ ਆਦਿ ਖੇਤਰਾਂ ਵਿੱਚ ਖੋਜ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ, ਪੰਜਾਬੀ ਸਾਹਿਤਕ ਖੇਤਰ ਵਿੱਚ ਸਥਾਪਿਤ ਅਤੇ ਨਵੇਂ ਸਹਿਤਕਾਰਾਂ ਦੀਆਂ ਰਚਨਾਵਾਂ ਨੂੰ ਜਨ-ਸਮੂਹ ਤੱਕ ਪਹੁੰਚਾਉਣ ਦੇ ਉਪਰਾਲੇ ਵਜੋਂ ਸ਼ੁਰੂ ਕੀਤਾ ਗਿਆ ਹੈ। ਇਸ ਦਾ ਉਦੇਸ਼ ਮੁਨਾਫ਼ਾ ਕਮਾਉਣਾ ਬਿਲਕੁਲ ਵੀ ਨਹੀਂ ਹੈ, ਇਹ ਨਿਰੋਲ ਪੰਜਾਬੀ ਭਾਸ਼ਾ ਅਤੇ ਸਾਹਿਤ ਨਾਲ ਜੁੜੀਆਂ ਗਤੀਵਿਧੀਆਂ ਨੂੰ ਸਮਰਪਿਤ ਜਰਨਲ ਹੈ। ਖੋਜਨਾਮਾ ਦਾ ਇੱਕ ਆਪਣਾ ਸੰਪਾਦਕੀ ਬੋਰਡ ਹੈ, ਜਿਸ ਵਿੱਚ ਵੱਖ-ਵੱਖ ਦੇਸ਼ਾਂ ਤੋਂ ਪੰਜਾਬੀ ਸਾਹਿਤ ਅਤੇ ਖੋਜ ਖੇਤਰ ਦੀਆਂ ਨਾਮੀ ਸਖਸ਼ੀਅਤਾਂ ਨੂੰ ਸ਼ਾਮਿਲ ਕੀਤਾ ਗਿਆ […] [comment]: # (Generated by Hostinger Tools Plugin)