International Punjabi Peer Reviewed/ Refereed Literary and Research Journal (ISSN:-2584-0509)

Authors Guidelines

ਖੋਜਨਾਮਾਵਿੱਚ ਖੋਜਪੱਤਰ/ ਸਾਹਿਤਕ ਰਚਾਨਵਾਂ ਭੇਜਣ ਸਮੇਂ ਲੇਖਕ ਹੇਠ ਲਿਖ ਨੁਕਤਿਆਂ ਦਾ ਖਿਆਲ ਰੱਖਣ:-

ਖੋਜਪੱਤਰ

  • ‘ਖੋਜਨਾਮਾ’ ਸਿਰਫ਼ ਪੰਜਾਬੀ (ਗੁਰਮੁਖੀ ਲਿੱਪੀ) ਵਿਚ ਹੀ ਖੋਜ-ਪੱਤਰ ਪ੍ਰਕਾਸ਼ਿਤ ਕਰਦਾ ਹੈ।
  • ਖੋਜ ਪੱਤਰ ਲਈ APA ਸਟਾਈਲ ਸ਼ੀਟ ਵਰਤੀ ਜਾਵੇ। ਖੋਜ ਪੱਤਰ ਪੰਜਾਬੀ ਯੂਨੀਕੋਡ ਵਿੱਚ ਫੌਂਟ ਸਾਇਜ਼ 12 ਅਤੇ ਸਪੇਸ 1.5 ਰੱਖ ਕੇ ਲਿਖਿਆ ਜਾਵੇ ਅਤੇ ਲੋੜ ਅਨੁਸਾਰ ਨੁਕਤਿਆਂ ਨੂੰ ਗੂੜਾ (ਬੋਲਡ) ਕਰ ਦਿੱਤਾ ਜਾਵੇ।
  • ਖੋਜ-ਪੱਤਰ 3000 ਤੋਂ ਘੱਟ ਅਤੇ 5000 ਤੋਂ ਵੱਧ ਸ਼ਬਦਾਂ ਵਿੱਚ ਨਾ ਹੋਵੇ।
  • ਖੋਜ-ਪੱਤਰ ਵਿਧੀਵਤ ਢੰਗ ਨਾਲ ਲਿਖਿਆ ਗਿਆ ਹੋਵੇ।
  • ਖੋਜ ਪੱਤਰ ਦਾ ਢੁੱਕਵਾਂ ਸਿਰਲੇਖ, ਸਾਰ, ਮੁੱਢਲੇ-ਸ਼ਬਦ, ਜਾਣ-ਪਹਿਚਾਣ, ਚਰਚਾ, ਸਿੱਟੇ/ਨਤੀਜੇ ਜਾਂ ਸਥਾਪਨਾਵਾਂ ਸਪੱਸ਼ਟ ਲਿਖੇ ਹੋਣ ਅਤੇ ਅਖੀਰ ਵਿੱਚ ਹਵਾਲੇ ਤੇ ਟਿੱਪਣੀਆਂ ਲਾਜ਼ਮੀ ਤੌਰ ‘ਤੇ ਦਿੱਤੇ ਜਾਣ।
  • ਖੋਜ-ਪੱਤਰ ਨਾਲ ਲੱਗਭਗ 150 ਸ਼ਬਦਾਂ ਵਿਚ ਸਾਰ (Abstract) ਜ਼ਰੂਰ ਭੇਜਿਆ ਜਾਵੇ।
  • ਖੋਜ-ਪੱਤਰ ਸਿਰਫ ਇਲੈੱਕਟ੍ਰਾਨਿਕ ਮਾਧਿਅਮ ਰਾਹੀਂ ਹੀ ਭੇਜੇ ਜਾਣ।
  • ਖੋਜ-ਪੱਤਰ ਪਹਿਲਾਂ ਕਿਸੇ ਵੀ ਮੈਗ਼ਜ਼ੀਨ, ਕਿਤਾਬ, ਜਰਨਲ, ਕਾਨਫ਼ਰੰਸ ਪਰੋਸੀਡਿੰਗ ਜਾਂ ਕਿਸੇ ਵੀ ਹੋਰ ਜਗ੍ਹਾ ’ਤੇ ਪ੍ਰਕਾਸ਼ਿਤ ਨਾ ਹੋਇਆ ਹੋਵੇ ਅਤੇ ਨਾ ਹੀ ਕਿਤੇ ਹੋਰ ਛਪਣ ਲਈ ਭੇਜਿਆ ਗਿਆ ਹੋਵੇ।
  • ਖੋਜ-ਪੱਤਰ ਵਿਚ ਵਿਆਕਰਨਕ ਅਤੇ ਟਾਈਪਿੰਗ ਗਲਤੀਆਂ ਨਹੀਂ ਹੋਣੀਆਂ ਚਾਹੀਦੀਆਂ।
  • ਖੋਜ-ਪੱਤਰ ਲੇਖਕ ਦਾ ਮੌਲਿਕ ਖੋਜ-ਕਾਰਜ ਹੋਵੇ।
  • ਜੇਕਰ ਖੋਜ-ਪੱਤਰ ਦੇ ਲੇਖਕ ਇੱਕ ਤੋਂ ਵਧੇਰੇ ਹਨ ਤਾਂ ਖੋਜ ਪੱਤਰ ਦੇ ਨਾਲ ਸਾਰੇ ਲੇਖਕਾਂ ਵੱਲੋਂ ਲਿਖਤੀ ਸਹਿਮਤੀ ਭੇਜੀ ਜਾਵੇ।
  • ਜਰਨਲ ਦੇ ਸੰਪਾਦਕ ਨੂੰ, ਜਰਨਲ ਦੇ ਵਿਧਾਨ ਅਨੁਸਾਰ ਕਿਸੇ ਵੀ ਖਰੜੇ/ਖੋਜ-ਪੱਤਰ ਵਿਚ ਤਬਦੀਲੀ ਕਰਨ, ਰੱਦ ਕਰਨ ਜਾਂ ਸਵੀਕਾਰ ਕਰਨ ਦਾ ਪੂਰਾ ਹੱਕ ਹੈ।
  • ਖੋਜ ਪੱਤਰ ਕਿਸੇ ਦੀਆਂ ਧਾਰਮਿਕ ਅਤੇ ਸਮਾਜਿਕ ਆਦਿ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਉਂਦਾ ਹੋਵੇ।
  • ਖੋਜ-ਪੱਤਰ ਵਿਚਲੇ ਵਿਚਾਰਾਂ ਲਈ ਲੇਖਕ ਪੂਰਨ ਤੌਰ ‘ਤੇ ਜ਼ਿੰਮੇਵਾਰ ਹੋਵੇਗਾ ਅਤੇ ਸੰਪਾਦਕ ਜਾਂ ਸੰਪਾਦਕੀ ਬੋਰਡ, ਇਸ ਲਈ ਜ਼ਿੰਮੇਵਾਰ ਨਹੀਂ ਹੋਵੇਗਾ।

ਸਾਹਿਤਕ ਰਚਾਨਵਾਂ

  • ‘ਖੋਜਨਾਮਾ’ ਸਿਰਫ਼ ਪੰਜਾਬੀ (ਗੁਰਮੁਖੀ ਲਿੱਪੀ) ਵਿੱਚ ਲਿਖੀਆਂ ਸਾਹਿਤਕ ਰਚਨਾਵਾਂ ਹੀ ਪ੍ਰਕਾਸ਼ਿਤ ਕਰਦਾ ਹੈ।
  • ਸਾਹਿਤਕ ਰਚਨਾ ਪੰਜਾਬੀ ਯੂਨੀਕੋਡ ਵਿੱਚ ਫੌਂਟ ਸਾਇਜ਼ 12 ਅਤੇ ਸਪੇਸ 1.5 ਰੱਖ ਕੇ ਲਿਖੀ ਹੋਈ ਹੋਵੇ ਅਤੇ ਰਚਨਾ ਨੂੰ ਢੁੱਕਵਾਂ ਸਿਰਲੇਖ ਜਰੂਰ ਦਿੱਤਾ ਜਾਵੇ।
  • ਜਰਨਲ ਵਿੱਚ ਛਪਣ ਲਈ ਭੇਜੀ ਗਈ ਰਚਨਾ ਲੇਖਕ ਦੀ ਮੌਲਿਕ ਰਚਨਾ ਹੋਣੀ ਚਾਹੀਦੀ ਹੈ।
  • ਜਰਨਲ ਵਿੱਚ ਲੇਖਕ ਸਾਹਿਤ ਦਾ ਕੋਈ ਵੀ ਰੂਪ ਪ੍ਰਕਾਸ਼ਿਤ ਕਰਵਾਉਣ ਲਈ ਭੇਜ ਸਕਦਾ ਹੈ।
  • ਜਰਨਲ ਦੇ ਸੰਪਾਦਕ ਨੂੰ, ਜਰਨਲ ਦੇ ਵਿਧਾਨ ਅਨੁਸਾਰ ਕਿਸੇ ਵੀ ਸਾਹਿਤਕ ਰਚਨਾ ਵਿੱਚ ਲੋੜ ਅਨੁਸਾਰ ਤਬਦੀਲੀ ਕਰਨ, ਰੱਦ ਕਰਨ ਜਾਂ ਸਵੀਕਾਰ ਕਰਨ ਦਾ ਪੂਰਾ ਹੱਕ ਹੈ।
  • ਸਾਹਿਤਕ ਰਚਨਾ ਕਿਸੇ ਦੀਆਂ ਵੀ ਧਾਰਮਿਕ ਅਤੇ ਸਮਾਜਿਕ ਆਦਿ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਉਂਦੀ ਹੋਵੇ।
  • ਸਾਹਿਤਕ ਰਚਨਾ ਵਿਚਲੇ ਵਿਚਾਰਾਂ ਲਈ ਲੇਖਕ ਪੂਰਨ ਤੌਰ ‘ਤੇ ਜ਼ਿੰਮੇਵਾਰ ਹੋਵੇਗਾ ਅਤੇ ਸੰਪਾਦਕ ਜਾਂ ਸੰਪਾਦਕੀ ਬੋਰਡ, ਇਸ ਲਈ ਜ਼ਿੰਮੇਵਾਰ ਨਹੀਂ ਹੋਵੇਗਾ।
Scroll to Top