International Punjabi Peer Reviewed/ Refereed Literary and Research Journal (ISSN:-2584-0509)

Submission










    ਖੋਜਨਾਮਾਵਿੱਚ ਖੋਜਪੱਤਰ/ ਸਾਹਿਤਕ ਰਚਾਨਵਾਂ ਭੇਜਣ ਸਮੇਂ ਲੇਖਕ ਹੇਠ ਲਿਖ ਨੁਕਤਿਆਂ ਦਾ ਖਿਆਲ ਰੱਖਣ:-

    ਖੋਜਪੱਤਰ

    • ‘ਖੋਜਨਾਮਾ’ ਸਿਰਫ਼ ਪੰਜਾਬੀ (ਗੁਰਮੁਖੀ ਲਿੱਪੀ) ਵਿਚ ਹੀ ਖੋਜ-ਪੱਤਰ ਪ੍ਰਕਾਸ਼ਿਤ ਕਰਦਾ ਹੈ।
    • ਖੋਜ ਪੱਤਰ ਲਈ APA/MLAਸਟਾਈਲ ਸ਼ੀਟ ਵਰਤੀ ਜਾਵੇ।
    • ਖੋਜ ਪੱਤਰ ਪੰਜਾਬੀ ਯੂਨੀਕੋਡ ਵਿੱਚ ਫੌਂਟ ਸਾਇਜ਼ 12 ਅਤੇ ਸਪੇਸ 1.5 ਰੱਖ ਕੇ ਲਿਖਿਆ ਜਾਵੇ ਅਤੇ ਲੋੜ ਅਨੁਸਾਰ ਨੁਕਤਿਆਂ ਨੂੰ ਗੂੜਾ (ਬੋਲਡ) ਕਰ ਦਿੱਤਾ ਜਾਵੇ।
    • ਖੋਜ-ਪੱਤਰ 3000 ਤੋਂ ਘੱਟ ਅਤੇ 5000 ਤੋਂ ਵੱਧ ਸ਼ਬਦਾਂ ਵਿੱਚ ਨਾ ਹੋਵੇ।
    • ਖੋਜ-ਪੱਤਰ ਵਿਧੀਵਤ ਢੰਗ ਨਾਲ ਲਿਖਿਆ ਗਿਆ ਹੋਵੇ।
    • ਖੋਜ ਪੱਤਰ ਦਾ ਢੁੱਕਵਾਂ ਸਿਰਲੇਖ, ਮੁੱਢਲੇ-ਸ਼ਬਦ, ਜਾਣ-ਪਹਿਚਾਣ, ਚਰਚਾ, ਸਿੱਟੇ/ਨਤੀਜੇ ਜਾਂ ਸਥਾਪਨਾਵਾਂ ਸਪੱਸ਼ਟ ਲਿਖੇ ਹੋਣ ਅਤੇ ਅਖੀਰ ਵਿੱਚ ਹਵਾਲੇ ਤੇ ਟਿੱਪਣੀਆਂ ਲਾਜ਼ਮੀ ਤੌਰ ‘ਤੇ ਦਿੱਤੇ ਜਾਣ।
    • ਖੋਜ-ਪੱਤਰ ਸਿਰਫ ਇਲੈੱਕਟ੍ਰਾਨਿਕ ਮਾਧਿਅਮ ਰਾਹੀਂ ਹੀ ਭੇਜੇ ਜਾਣ।
    • ਖੋਜ-ਪੱਤਰ ਪਹਿਲਾਂ ਕਿਸੇ ਵੀ ਮੈਗ਼ਜ਼ੀਨ, ਕਿਤਾਬ, ਜਰਨਲ, ਕਾਨਫ਼ਰੰਸ ਪਰੋਸੀਡਿੰਗ ਜਾਂ ਕਿਸੇ ਵੀ ਹੋਰ ਜਗ੍ਹਾ ’ਤੇ ਪ੍ਰਕਾਸ਼ਿਤ ਨਾ ਹੋਇਆ ਹੋਵੇ ਅਤੇ ਨਾ ਹੀ ਕਿਤੇ ਹੋਰ ਛਪਣ ਲਈ ਭੇਜਿਆ ਗਿਆ ਹੋਵੇ।
    • ਖੋਜ-ਪੱਤਰ ਵਿਚ ਵਿਆਕਰਨਕ ਅਤੇ ਟਾਈਪਿੰਗ ਗਲਤੀਆਂ ਨਹੀਂ ਹੋਣੀਆਂ ਚਾਹੀਦੀਆਂ।
    • ਖੋਜ-ਪੱਤਰ ਲੇਖਕ ਦਾ ਮੌਲਿਕ ਖੋਜ-ਕਾਰਜ ਹੋਵੇ।
    • ਜੇਕਰ ਖੋਜ-ਪੱਤਰ ਦੇ ਲੇਖਕ ਇੱਕ ਤੋਂ ਵਧੇਰੇ ਹਨ ਤਾਂ ਖੋਜ ਪੱਤਰ ਦੇ ਨਾਲ ਸਾਰੇ ਲੇਖਕਾਂ ਵੱਲੋਂ ਲਿਖਤੀ ਸਹਿਮਤੀ ਭੇਜੀ ਜਾਵੇ।
    • ਜਰਨਲ ਦੇ ਸੰਪਾਦਕ ਨੂੰ, ਜਰਨਲ ਦੇ ਵਿਧਾਨ ਅਨੁਸਾਰ ਕਿਸੇ ਵੀ ਖਰੜੇ/ਖੋਜ-ਪੱਤਰ ਵਿਚ ਤਬਦੀਲੀ ਕਰਨ, ਰੱਦ ਕਰਨ ਜਾਂ ਸਵੀਕਾਰ ਕਰਨ ਦਾ ਪੂਰਾ ਹੱਕ ਹੈ।
    • ਖੋਜ ਪੱਤਰ ਕਿਸੇ ਦੀਆਂ ਧਾਰਮਿਕ ਅਤੇ ਸਮਾਜਿਕ ਆਦਿ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਉਂਦਾ ਹੋਵੇ।
    • ਖੋਜ-ਪੱਤਰ ਵਿਚਲੇ ਵਿਚਾਰਾਂ ਲਈ ਲੇਖਕ ਪੂਰਨ ਤੌਰ ‘ਤੇ ਜ਼ਿੰਮੇਵਾਰ ਹੋਵੇਗਾ ਅਤੇ ਸੰਪਾਦਕ ਜਾਂ ਸੰਪਾਦਕੀ ਬੋਰਡ, ਇਸ ਲਈ ਜ਼ਿੰਮੇਵਾਰ ਨਹੀਂ ਹੋਵੇਗਾ।

    ਸਾਹਿਤਕ ਰਚਾਨਵਾਂ

    • ‘ਖੋਜਨਾਮਾ’ ਸਿਰਫ਼ ਪੰਜਾਬੀ (ਗੁਰਮੁਖੀ ਲਿੱਪੀ) ਵਿੱਚ ਲਿਖੀਆਂ ਸਾਹਿਤਕ ਰਚਨਾਵਾਂ ਹੀ ਪ੍ਰਕਾਸ਼ਿਤ ਕਰਦਾ ਹੈ।
    • ਸਾਹਿਤਕ ਰਚਨਾ ਪੰਜਾਬੀ ਯੂਨੀਕੋਡ ਵਿੱਚ ਫੌਂਟ ਸਾਇਜ਼ 12 ਅਤੇ ਸਪੇਸ 1.5 ਰੱਖ ਕੇ ਲਿਖੀ ਹੋਈ ਹੋਵੇ ਅਤੇ ਰਚਨਾ ਨੂੰ ਢੁੱਕਵਾਂ ਸਿਰਲੇਖ ਜਰੂਰ ਦਿੱਤਾ ਜਾਵੇ।
    • ਜਰਨਲ ਵਿੱਚ ਛਪਣ ਲਈ ਭੇਜੀ ਗਈ ਰਚਨਾ ਲੇਖਕ ਦੀ ਮੌਲਿਕ ਰਚਨਾ ਹੋਣੀ ਚਾਹੀਦੀ ਹੈ।
    • ਜਰਨਲ ਵਿੱਚ ਲੇਖਕ ਸਾਹਿਤ ਦਾ ਕੋਈ ਵੀ ਰੂਪ ਪ੍ਰਕਾਸ਼ਿਤ ਕਰਵਾਉਣ ਲਈ ਭੇਜ ਸਕਦਾ ਹੈ।
    • ਜਰਨਲ ਦੇ ਸੰਪਾਦਕ ਨੂੰ, ਜਰਨਲ ਦੇ ਵਿਧਾਨ ਅਨੁਸਾਰ ਕਿਸੇ ਵੀ ਸਾਹਿਤਕ ਰਚਨਾ ਵਿੱਚ ਲੋੜ ਅਨੁਸਾਰ ਤਬਦੀਲੀ ਕਰਨ, ਰੱਦ ਕਰਨ ਜਾਂ ਸਵੀਕਾਰ ਕਰਨ ਦਾ ਪੂਰਾ ਹੱਕ ਹੈ।
    • ਸਾਹਿਤਕ ਰਚਨਾ ਕਿਸੇ ਦੀਆਂ ਵੀ ਧਾਰਮਿਕ ਅਤੇ ਸਮਾਜਿਕ ਆਦਿ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਉਂਦੀ ਹੋਵੇ।
    • ਸਾਹਿਤਕ ਰਚਨਾ ਵਿਚਲੇ ਵਿਚਾਰਾਂ ਲਈ ਲੇਖਕ ਪੂਰਨ ਤੌਰ ‘ਤੇ ਜ਼ਿੰਮੇਵਾਰ ਹੋਵੇਗਾ ਅਤੇ ਸੰਪਾਦਕ ਜਾਂ ਸੰਪਾਦਕੀ ਬੋਰਡ, ਇਸ ਲਈ ਜ਼ਿੰਮੇਵਾਰ ਨਹੀਂ ਹੋਵੇਗਾ।
    Scroll to Top