ਮਿੰਨੀ ਕਹਾਣੀ ‘ਲਾਲਚ‘
ਮੂਲ ਲੇਖਕ- ਲੀਓ ਟਾਲਸਟਾਏ, ਪੰਜਾਬੀ ਅਨੁਵਾਦ ਪ੍ਰੋ. ਨਵ ਸੰਗੀਤ ਸਿੰਘ
ਇੱਕ ਬੱਚਾ ਉੱਚੀ ਉੱਚੀ ਰੋ ਰਿਹਾ ਸੀ। ਉਹਦੇ ਕੋਲੋਂ ਲੰਘ ਰਹੇ ਇੱਕ ਆਦਮੀ ਨੇ ਪੁੱਛਿਆ, “ਬੇਟਾ, ਤੂੰ ਕਿਉਂ ਰੋ ਰਿਹਾ ਹੈਂ?”
ਬੱਚਾ ਰੋਂਦਾ ਹੋਏ ਬੋਲਿਆ, “ਮੇਰਾ ਇੱਕ ਰੁਪਿਆ ਗੁਆਚ ਗਿਆ ਹੈ।”
“ਕੋਈ ਗੱਲ ਨਹੀਂ। ਆਹ ਲੈ ਇੱਕ ਰੁਪਿਆ।” ਉਸ ਆਦਮੀ ਨੇ ਬੱਚੇ ਨੂੰ ਰੁਪਿਆ ਦਿੰਦਿਆਂ ਕਿਹਾ।”
ਬੱਚੇ ਨੇ ਰੁਪਿਆ ਲੈ ਲਿਆ ਅਤੇ ਫਿਰ ਹੋਰ ਵੀ ਜ਼ੋਰ ਨਾਲ ਰੋਣਾ ਸ਼ੁਰੂ ਕਰ ਦਿੱਤਾ।
ਆਦਮੀ ਨੇ ਪੁੱਛਿਆ, “ਹੁਣ ਕੀ ਹੋਇਆ?”
ਬੱਚੇ ਨੇ ਡੁਸਕਦੇ ਹੋਏ ਕਿਹਾ, “ਜੇ ਮੇਰਾ ਰੁਪਿਆ ਨਾ ਗੁਆਚਿਆ ਹੁੰਦਾ ਤਾਂ ਹੁਣ ਮੇਰੇ ਕੋਲ ਦੋ ਰੁਪਏ ਹੁੰਦੇ।”