ਕਵੀ:-ਲਵਪ੍ਰੀਤ ਸਿੰਘ (ਮੋ. 98141-18721)
ਚੁੱਪ ਕਾਹਤੋਂ ਬੈਠੇ ਹੋ,
ਬੋਲੋ ਤਾਂ ਸਹੀ
ਮੇਰੇ ਸੰਗ ਆਪਣੇ ਬੁੱਲ੍ਹਾਂ ਵਿੱਚੋਂ, ਦਿਲ ਦੇ ਭੇਦ ਖੋਲ੍ਹੋ ਤਾਂ ਸਹੀ
ਆਪਣੀਆਂ ਅਦਾਵਾਂ ਦੇ ਕਹਿਰ ਨਾਲ, ਮੇਰੀਆਂ ਅੱਖੀਆਂ ਵਿੱਚ ਹੁਸਨਾਂ ਦਾ
ਜ਼ਹਿਰ ਘੋਲੋ ਤਾਂ ਸਹੀ
ਇਹ ਗਮਗੀਨ ਅਜਿਹੀ ਚੁੱਪ ਵਿੱਚ
ਉੱਤੋਂ ਬਸੰਤ ਅਜਿਹੀ ਰੁੱਤ ਵਿੱਚ
ਸਰੋਂ ਫੁੱਲੇ ਰੰਗਾਂ ਵਾਂਗ
ਪੀਲੇ ਪੀਲੇ ਪੱਤਿਆਂ ਦੀ ਦਾਸਤਾਨ ਫੋਲ੍ਹੋ ਤਾਂ ਸਹੀ
ਚੁੱਪ ਕਾਹਤੋਂ ਬੈਠੇ ਹੋ
ਬੋਲੋ ਤਾਂ ਸਹੀ
ਲੰਮੀ ਗੁੱਤ ਸੱਪ ਵਾਂਗ ਸਿਰਾਟੇ ਪਈ ਮਾਰਦੀ
ਟੁੱਟੀ ਹੋਈ ਨਹਿਰ ਵਾਂਗ ਸੀਨਿਆਂ ਨੂੰ ਪਾੜ ਦੀ
ਤਿੱਖੀ ਅਜਿਹੀ ਨਜ਼ਰ ਤੇਰੀ, ਆਸ਼ਕਾਂ ਨੂੰ ਠਾਰਦੀ
ਬਿਰਹਾ ਦੇ ਪੁਜਾਰੀਆਂ ਨੂੰ ਸ਼ਿਵ ਵਾਂਗ ਤਾੜਦੀ
ਮੈਂ ਕਿਹਾ
ਸੁੱਤੇ ਹੋਏ ਆਸ਼ਕਾਂ ਨੂੰ
ਸੱਪਾਂ ਦੀ ਪਟਾਰੀ ਵਾਂਗ ਖੋਲ੍ਹੋ ਤਾਂ ਸਹੀ
ਚੁੱਪ ਕਾਹਤੋਂ ਬੈਠੇ ਹੋ
ਬੋਲੋ ਤਾਂ ਸਹੀ।।