International Punjabi Peer Reviewed/ Refereed Literary and Research Journal (ISSN:-2584-0509)

ਬਨਵਾਸ

ਲੇਖਕ- ਸੁਖਜੀਤ ਕੌਰ ਚੀਮਾ, ਮੋਬਾ. 98771-01405

‘ਬਨਵਾਸ’ ਕੇਵਲ ਰਾਮ ਨੇ 

      ਨਹੀਂ

ਮੇਰੀ ਮਾਂ ਨੇ  

ਖੁਦ ਪੰਜਵੀਂ ਪਾਸ ਤੋਂ

ਮੈਨੂੰ ਪੰਦ੍ਰਹਵੀਂ ਪੜਾਉਣ ਤੱਕ !

ਮੇਰੀ ਦਾਦੀ ਨੇ 

ਸਾਰੀ ਉਮਰ ਗਾਲ਼ਾਂ ਖਾਣ ਤੋਂ

ਉਸ ਵੈਰੀ ਦੇ ਮਰਨ ਤੱਕ !

ਮੇਰੀ ਦਾਦੀ ਦੀ ਜਾਈ ਨੇ 

ਸਾਲਾ ਬੱਧੀ ਪੇਕੇ ਭੁੱਲ ਵਿਸਾਰ ਕੇ

ਸੁਹਰਿਆਂ ਦੇ ਮੇਚ ਦੀ ਹੋਣ ਤੱਕ !

ਮੇਰੇ ਵਰਗੀਆਂ ਨੇ 

ਸੁਪਨਿਆਂ ਦੇ ਚੂੜੇ ਪਾ

ਉਹਨਾਂ ਵਿੱਚ ਦਰਦਾਂ ਨੂੰ ਛਣਕਾਉਣ ਤੱਕ !

ਕਈ ਮੇਰੇ ਤੋਂ ਵੱਡੀਆਂ ਨੇ 

ਕੇਵਲ ਆਪਣੇ ਕੁੱਖੋਂ ਜਾਇਆਂ ਲਈ

ਨਰਕਾਂ ਜਿਹੀ ਥਾਂ ਤੇ ਉਮਰਾਂ ਹੰਡਾਉਣ ਤੱਕ !

ਕੱਟਿਆ ਹੈ ‘ਬਨਵਾਸ’।

‘ਬਨਵਾਸ’

ਕੇਵਲ ਚੌਦਾਂ ਸਾਲਾਂ ਦਾ ਨਹੀਂ ਹੁੰਦਾ

ਦਹਾਕਿਆਂ ਦਾ ਹੁੰਦਾ ਏ

ਤੇ 

ਕਦੇ ਕਦੇ ਉਮਰ ਭਰ ਦਾ

ਕੇਵਲ ਜੰਗਲਾਂ ਦਾ ਨਹੀਂ

‘ਬਨਵਾਸ’ ਕਈ ਵਾਰ ਹੁੰਦਾ ਹੈ

ਆਪਣੇ ਹੀ ਘਰ ਦਾ।।

15 thoughts on “ਬਨਵਾਸ”

    1. ਮਹਿੰਦਰ ਪ੍ਰਤਾਪ

      ਬਹੁਤ ਖ਼ੂਬ, ਕਲਮ ਹੋਰ ਮਜ਼ਬੂਤੀ ਤੇ ਦ੍ਰਿੜ੍ਹਤਾ ਨਾਲ ਬੁਲੰਦੀਆਂ ਛੂਹੇ।

  1. ਮਨਪ੍ਰੀਤ ਸਿੰਘ

    ਸੁਖਜੀਤ ਜੀ ਬਹੁਤ ਸੋਹਣੀ ਲਿਖਤ , ਸਹੀ ਕਹਿਆ ਤੁਸੀ

  2. ਕੱਟਿਆ ਬਨਵਾਸ ਹਰ ਓਸ ਅਬਲਾ ਨੇ ਜਿਸਨੂੰ ਸਮਾਜ ਨੇ ਮਰਯਾਦਾ, ਰਵਾਇਤਾਂ ਦੇ ਨਾਂ ਤੇ ਦੱਬਣ ਨੂੰ ,ਅੰਦਰ ਹੀ ਅੰਦਰ ਮਰਨ ਤੇ ਮਜਬੂਰ ਕੀਤਾ, ਉਹ ਬਨਵਾਸ ਹੀ ਹੈ ਜਦੋ ਸਬ ਸਹਿੰਦੇ ਹੋਏ ਵੀ ਛੱਡਿਆ ਨੀ ਜਾਂਦਾ ਮਰਦ ਪ੍ਰਧਾਨ ਸਮਾਜ ਦੀਆਂ ਵਧੀਕੀਆਂ ਨੂੰ

  3. ਨਵਪ੍ਰੀਤ ਕੌਰ

    ਅਲਫ਼ਾਜ਼ ਹੀ ਖ਼ਤਮ ਹੋ ਗਏ ਜੀ😊 ਤੁਹਾਡੀ ਕਲਮ ਨੂੰ ਸਲਾਮ ਸ੍ਰੀਮਤੀ ਸੁਖਜੀਤ ਕੌਰ ਚੀਮਾ ਜੀ☺
    ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ🙏🏻

  4. Virpal Kaur chahal

    ਬਹੁਤ ਹੀ ਸੋਹਣੀ ਤੇ ਸਚਾਈ ਬਿਆਨ ਕਰਦੀ ਲਿਖਤ👍🏻👍🏻👍🏻।

Leave a Comment

Your email address will not be published. Required fields are marked *

Scroll to Top