International Punjabi Peer Reviewed/ Refereed Literary and Research Journal (ISSN:-2584-0509)

ਸ਼ਾਇਰ:- ਐੱਮ ਮੁਸਤਫਾ ਰਾਜ (ਲਹਿੰਦਾ ਪੰਜਾਬ)

ਪੰਜਾਬੀ ਗ਼ਜ਼ਲ


ਹਾਕਮ ਦੇ ਭਰਵਾਸੇ ਰਹਿ ਗਏ
ਤਾਹੀਓਂ ਖ਼ਾਲੀ ਕਾਸੇ ਰਹਿ ਗਏ

ਖਾਸਾਂ ਦੇ ਨੇਂ ਗੁੜ ਵਿੱਚ ਰੰਬੇ
ਆਮਾਂ ਕਾਣ ਦਿਲਾਸੇ ਰਹਿ ਗਏ

ਉਹਦੀਆਂ ਰੱਤੀਆਂ ਬਣੀਆਂ ਤੋਲ਼ੇ
ਸਾਡੇ ਤੋਲ਼ੇ ਮਾਸ਼ੇ ਰਹਿ ਗਏ

ਇਸ਼ਕ਼ ਹਕੀਕੀ ਔਖਾ ਪੈਂਡਾ
ਇਥੇ ਅੱਛੇ ਖ਼ਾਸੇ ਰਹਿ ਗਏ

ਅੰਦਰੋਂ ਟੁੱਟੇ ਭੱਜੇ ਪਏ ਆਂ
ਬਾਹਰੋਂ ਕੂੜੇ ਹਾਸੇ ਰਹਿ ਗਏ

ਜਿਹੜੇ ਸਾਕੀ ਕੌਸਰ ਦੇ ਨੇਂ
ਕਰਬਲ ਵਿੱਚ ਪਿਆਸੇ ਰਹਿ ਗਏ

ਕਰਬਲ ਵਾਲ਼ੀ ਜੰਗ ਵਿੱਚ ਰਾਜ
ਕੂਫ਼ੀ ਕਿਹੜੇ ਪਾਸੇ ਰਹਿ ਗਏ


Leave a Comment

Your email address will not be published. Required fields are marked *

Scroll to Top