ਕਵਿਤਰੀ-ਮਨਪ੍ਰੀਤ ਅਲੀਸ਼ੇਰ
ਆਪਾ ਸਾਬਤ ਕਰਨੇ ਖ਼ਾਤਰ ਉਹ ਕੀ-ਕੀ ਨਹੀਂ ਕਰਦਾ ਸੀ
ਸ਼ੀਸ਼ੇ ਵਿਚਲਾ ਬੰਦਾ ਮੇਰੇ ਤੋਂ ਮੈਂ ਉਹਦੇ ਤੋਂ ਡਰਦਾ ਸੀ।
ਆਖ਼ਿਰਕਾਰ ਤਹਿ ਫਰੋਲਿਆਂ ਕੁਝ ਵੀ ਤੇ ਨਹੀਂ ਸੀ ਨਿਕਲਣਾ,
ਉਹ ਕਿੰਨੀਆਂ ਕਬਰਾਂ ਪੁੱਟਦਾ ਤੇ ਕਿੰਨੀਆਂ ਕਬਰਾਂ ਭਰਦਾ ਸੀ
ਉਸਦੀ ਫ਼ਿਤਰਤ ਤੋਂ ਉਸਦਾ ਅਸਲ ਸਾਫ਼-ਸਾਫ਼ ਪਿਆ ਦਿਸਦਾ ਸੀ
ਉਹ ਜਦ ਵੀ ਚੁੰਮ ਕੇ ਮੇਰਾ ਮੱਥਾ, ਅੱਖਾਂ ‘ਤੇ ਹੱਥ ਧਰਦਾ ਸੀ
ਜੰਗਲ ਜਲ ਗਿਆ ਤੇ ਸਮੁੰਦਰ ਨੂੰ ਕੋਈ ਖ਼ਬਰ ਨਹੀਂ
ਉਹ ਹੰਝੂ-ਹਉਂਕੇ ਲੈ ਕੇ ਆਪੇ ‘ਤੇ ਪਿਆ ਵਰ੍ਹਦਾ ਸੀ
ਮੇਰੀ ਮੌਤ ਮੇਰਾ ਮਹਿਬੂਬ ਬਰਦਾਸ਼ਤ ਕਿਵੇਂ ਕਰ ਸਕਦਾ ਸੀ
ਜਿਸਦੀ ਖ਼ਹਿਸ਼ ਖ਼ਾਤਰ ਮੈਂ ਕਿੰਨੇ ਵਾਰੀ ਅੰਦਰੋਂ ਅੰਦਰੀ ਮਰਦਾ ਸੀ।
ਸਫ਼ਰਾਂ ਵਿਚ ਵੀ ਜਿਹੜਾ ਘਰ ਸੀ ਸੀਨੇ ਉਸਦੇ ਧੜਕ ਰਿਹਾ,
ਅਸਰਜ ਦੇਖੋ ਉਹੀ ਘਰ ਅੱਜ ਉਸ ਨੂੰ ਅਪਣਾਉਣ ਤੋਂ ਡਰਦਾ ਸੀ
Inshaalaah bahut khoob