ਮਿਲਿੰਦ ਪ੍ਰਸ਼ਨ, ਪਹਿਲੀ ਸਦੀ ਈ. (ਅਨੁ. ਪ੍ਰੋ. ਹਰਪਾਲ ਸਿੰਘ ਪੰਨੂ)
ਮਿਲਿੰਦ:- ਗਿਆਨ ਅਤੇ ਵਿੱਦਿਆ ਇਕੋ ਚੀਜ਼ ਦੇ ਦੋ ਨਾਮ ਹਨ ਕਿ ਕੋਈ ਫਰਕ ਹੈ ਭੰਤੇ ਨਾਗਸੇਨ?
ਨਾਗਸੇਨ:- ਫਰਕ ਹੈ ਮਹਾਰਾਜ ਬਹੁਤ ਫਰਕ।
ਮਿਲਿੰਦ:- ਸਮਝਾਓ ਭਿੱਖੂ।
ਨਾਗਸੇਨ:- ਅਖ ਨਮਕ ਦੀ ਡਲੀ ਦੇਖ ਸਕਦੀ ਹੈ ਮਹਾਰਾਜ ਸੁਆਦ ਨਹੀਂ ਚੱਖ ਸਕਦੀ। ਸੁਆਦ ਜੀਭ ਚੱਖੇਗੀ। ਅਸੀਂ ਆਖ ਦਿੰਦੇ ਹਾਂ ਬਲਦ ਗੱਡੇ ਵਿਚ ਦਸ ਮਣ ਨਮਕ ਲਈ ਜਾ ਰਹੇ ਹਨ। ਬਲਦਾਂ ਨੂੰ ਕੋਈ ਪਤਾ ਨਹੀਂ ਮਹਾਰਾਜ ਗੱਡੇ ਵਿਚ ਕੀ ਹੈ। ਉਹ ਤਾਂ ਭਾਰ ਢੋ ਰਹੇ ਹਨ। ਇਕ ਵਾਕ ਜਿਹੜਾ ਜੀਵਨ ਬਦਲ ਦਏ ਗਿਆਨ ਹੈ ਮਹਾਰਾਜ, ਵਿਦਵਾਨ ਵਿੱਦਿਆ ਦਾ ਭਾਰ ਢੋ ਰਹੇ ਹਨ।