ਲੇਖਕ- ਸੁਖਜੀਤ ਕੌਰ ਚੀਮਾ, ਮੋਬਾ. 98771-01405
‘ਬਨਵਾਸ’ ਕੇਵਲ ਰਾਮ ਨੇ
ਨਹੀਂ
ਮੇਰੀ ਮਾਂ ਨੇ
ਖੁਦ ਪੰਜਵੀਂ ਪਾਸ ਤੋਂ
ਮੈਨੂੰ ਪੰਦ੍ਰਹਵੀਂ ਪੜਾਉਣ ਤੱਕ !
ਮੇਰੀ ਦਾਦੀ ਨੇ
ਸਾਰੀ ਉਮਰ ਗਾਲ਼ਾਂ ਖਾਣ ਤੋਂ
ਉਸ ਵੈਰੀ ਦੇ ਮਰਨ ਤੱਕ !
ਮੇਰੀ ਦਾਦੀ ਦੀ ਜਾਈ ਨੇ
ਸਾਲਾ ਬੱਧੀ ਪੇਕੇ ਭੁੱਲ ਵਿਸਾਰ ਕੇ
ਸੁਹਰਿਆਂ ਦੇ ਮੇਚ ਦੀ ਹੋਣ ਤੱਕ !
ਮੇਰੇ ਵਰਗੀਆਂ ਨੇ
ਸੁਪਨਿਆਂ ਦੇ ਚੂੜੇ ਪਾ
ਉਹਨਾਂ ਵਿੱਚ ਦਰਦਾਂ ਨੂੰ ਛਣਕਾਉਣ ਤੱਕ !
ਕਈ ਮੇਰੇ ਤੋਂ ਵੱਡੀਆਂ ਨੇ
ਕੇਵਲ ਆਪਣੇ ਕੁੱਖੋਂ ਜਾਇਆਂ ਲਈ
ਨਰਕਾਂ ਜਿਹੀ ਥਾਂ ਤੇ ਉਮਰਾਂ ਹੰਡਾਉਣ ਤੱਕ !
ਕੱਟਿਆ ਹੈ ‘ਬਨਵਾਸ’।
‘ਬਨਵਾਸ’
ਕੇਵਲ ਚੌਦਾਂ ਸਾਲਾਂ ਦਾ ਨਹੀਂ ਹੁੰਦਾ
ਦਹਾਕਿਆਂ ਦਾ ਹੁੰਦਾ ਏ
ਤੇ
ਕਦੇ ਕਦੇ ਉਮਰ ਭਰ ਦਾ
ਕੇਵਲ ਜੰਗਲਾਂ ਦਾ ਨਹੀਂ
‘ਬਨਵਾਸ’ ਕਈ ਵਾਰ ਹੁੰਦਾ ਹੈ
ਆਪਣੇ ਹੀ ਘਰ ਦਾ।।
ਧੰਨਵਾਦ ਜੀ ਬਹੁਤ ਬਹੁਤ
ਬਹੁਤ ਖ਼ੂਬ, ਕਲਮ ਹੋਰ ਮਜ਼ਬੂਤੀ ਤੇ ਦ੍ਰਿੜ੍ਹਤਾ ਨਾਲ ਬੁਲੰਦੀਆਂ ਛੂਹੇ।
ਸੁਖਜੀਤ ਜੀ ਬਹੁਤ ਸੋਹਣੀ ਲਿਖਤ , ਸਹੀ ਕਹਿਆ ਤੁਸੀ
Your writings always give me goosebumps. These always describe about the emotions of a woman
ਬਹੁਤ ਵਧੀਆ ਲਿਖ਼ਤ ਜੀ।
100% true lines but no one notice that thing.
ਬਹੁਤ ਖੂਬ ਜੀ
ਕੱਟਿਆ ਬਨਵਾਸ ਹਰ ਓਸ ਅਬਲਾ ਨੇ ਜਿਸਨੂੰ ਸਮਾਜ ਨੇ ਮਰਯਾਦਾ, ਰਵਾਇਤਾਂ ਦੇ ਨਾਂ ਤੇ ਦੱਬਣ ਨੂੰ ,ਅੰਦਰ ਹੀ ਅੰਦਰ ਮਰਨ ਤੇ ਮਜਬੂਰ ਕੀਤਾ, ਉਹ ਬਨਵਾਸ ਹੀ ਹੈ ਜਦੋ ਸਬ ਸਹਿੰਦੇ ਹੋਏ ਵੀ ਛੱਡਿਆ ਨੀ ਜਾਂਦਾ ਮਰਦ ਪ੍ਰਧਾਨ ਸਮਾਜ ਦੀਆਂ ਵਧੀਕੀਆਂ ਨੂੰ
Every single line is beautifully written… Splendid work
ਬਹੁਤ ਸੋਹਣੀ ਲਿਖਤ
I have no words . Masterpiece
Words are filled with pain
ਅਲਫ਼ਾਜ਼ ਹੀ ਖ਼ਤਮ ਹੋ ਗਏ ਜੀ😊 ਤੁਹਾਡੀ ਕਲਮ ਨੂੰ ਸਲਾਮ ਸ੍ਰੀਮਤੀ ਸੁਖਜੀਤ ਕੌਰ ਚੀਮਾ ਜੀ☺
ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ🙏🏻
She is a natural girl by nature and heart this is a reflection even in her the poem
ਬਹੁਤ ਹੀ ਸੋਹਣੀ ਲਿਖਤ👍🏻👍🏻👍🏻
ਬਹੁਤ ਹੀ ਸੋਹਣੀ ਤੇ ਸਚਾਈ ਬਿਆਨ ਕਰਦੀ ਲਿਖਤ👍🏻👍🏻👍🏻।