ਕਵਿਤਰੀ – ਜਸ ਬੁੱਟਰ
ਕਿੰਨਾ ਅਦਭੁੱਤ ਐ
ਇੱਕ ਬੰਦਰ ਤੋਂ ਇਨਸਾਨ ਬਣ ਜਾਣਾ
ਅੱਗ ਖੋਜਣਾ ,ਪਹੀਏ ਬਣਾਉਣਾ
ਨਵੀਆਂ ਸਭਿਅਤਾਵਾਂ ਸਿਰਜ ਲੈਣਾ
ਕਿੰਨਾ ਅਦਭੁੱਤ ਐ
ਮਨੁੱਖਤਾ ਦਾ ਵਿਸਤਾਰ ਹੋਣਾ
ਖੇਤੀ ਕਰਨੀ ,ਘਰ ਵਸਾਉਣਾ
ਜੰਗਲਾ ਤੋਂ ਪਿੰਡ ਬਣਨੇ
ਪਿੰਡ ਤੋਂ ਸ਼ਹਿਰ ਵੱਲ ਜਾਣਾ
ਕਿੰਨਾ ਅਦਭੁੱਤ ਐ
ਮਸ਼ੀਨਾਂ ਦਾ ਬਣਨਾ
ਤਕਨੀਕੀ ਵਿਕਾਸ ਹੋਣਾ
ਖੋਜਾਂ ਕਰਨੀਆਂ ,
ਚੰਨ ਤੱਕ ਜਾਣਾ
ਦੂਜਾ ਸੰਸਾਰ ਖੋਜਣਾ
ਪਰ ਕਿੰਨਾ ਭਿਆਨਕ ਐ
ਇਨਸਾਨ ਦਾ ਜਾਨਵਰ ਬਣ ਜਾਣਾ
ਇਨਸਾਨੀਅਤ ਦਾ ਮਰ ਜਾਣਾ
ਕਮਜ਼ੋਰ ਨੂੰ ਪ੍ਰਤਾੜਨਾ
ਭ੍ਰਿਸ਼ਟ ਹੋ ਜਾਣਾ
ਕਿੰਨਾ ਸ਼ਰਮਨਾਕ ਐ
ਔਰਤ ਨੂੰ ਵਸਤੂ ਸਮਝ ਲੈਣਾ
ਮਰਦ ਨੂੰ ਨਾ ਮਰਦ ਕਹਿ ਦੇਣਾ
ਦੁਵਲੰਗੀ ਨੂੰ ਦੁਰਕਾਰ ਦੇਣਾ ।