ਲੇਖਕ-ਕਿਰਨਪ੍ਰੀਤ ਸਿੰਘ, ਮੋਬਾ. 99156-01849
ਕਿੰਨੀ ਭੁੱਖ ਤਿਖੇਰੀ ਹੋਣੀ
ਕਿੰਨੇ ਪੰਧ ਪਿਆਸੇ ਹੋਣੇ
ਕਿੰਨੀਆਂ ਰਾਤਾਂ ਭਰਮਣ ਭਟਕੇ
ਕਿੱਡੇ ਸਿਦਕ ਦਿਲਾਸੇ ਹੋਣੇ
ਕਿੰਨੀ ਭੁੱਖ…….
ਜੁਗਾਂ ਜੁਗਾਂਤਰ ਗੋਰਖ ਧੰਧੇ
ਮਾਲਾ ਤਸਬੀ ਸਾਸ ਚੜਾਉਣੇ
ਕਲੀ ਕਲੰਦਰ ਮਸਜਿਦ ਮੰਦਰ
ਰਿਧੀਆਂ ਸਿੱਧੀਆਂ ਹੈਨ ਖਿਡੌਣੇ
ਕਿੰਨੇ ਰੂਪ ਕਿਆਸੇ ਹੋਣੇ।
ਕਿੰਨੀ ਭੁੱਖ…….
ਇਸ਼ਕ ਨੇ ਜੋਗੀ ਕਰਕੇ ਛੱਡੇ
ਜੋਗ ਤੋਂ ਵੱਡੀ ਹੀਰ ਪਿਆਰੀ
ਪੰਧ ਬਾਹਰ ਦੇ ਮੁੱਕ ਮੁਕਾਕੇ
ਸਿਆਲਾਂ ਦੇ ਵੱਲ ਕਰ ਤਿਆਰੀ
ਕੈਦੋਂ ਹੱਥ ਗੰਡਾਸੇ ਹੋਣੇ
ਕਿੰਨੀ ਭੁੱਖ…….
ਮਿਟ ਜਾਂਦੀ ਭੁੱਖ ਧੁੰਧ ਹਨੇਰਾ
ਖੁਦ ਵਰਤਾਵਾ ਆਪ ਜੇ ਹੋਵੇ
ਮਨ ਜਿੱਤ ਕੇ ਜਗਜੀਤ ਹੋਵੰਦੇ
ਵਿਚ ਪਰਸ਼ਾਦੇ ਜਾਪ ਜੇ ਹੋਵੇ
ਹਿਰਦੇ ਗੁਰੂ ਤਰਾਸ਼ੇ ਹੋਣੇ
ਕਿੰਨੀ ਭੁੱਖ ਤਿਖੇਰੀ ਹੋਣੀ
ਕਿੰਨੇ ਪੰਧ ਪਿਆਸੇ ਹੋਣੇ
ਕਿੰਨੀਆਂ ਰਾਤਾਂ ਭਰਮਣ ਭਟਕੇ
ਕਿੱਡੇ ਸਿਦਕ ਦਿਲਾਸੇ ਹੋਣੋ
ਬਹੁਤ ਸ਼ੁਕਰਗੁਜ਼ਾਰ ਜੀਓ🌹🙏
ਬਹੁਤ ਵਧੀਆ ਵਿਚਾਰ ਜੀ।
Good very nice